ਵਿਸ਼ੇਸ਼ ਬੱਚਿਆਂ ਨੂੰ ਮੁਫ਼ਤ ਸਿਖ਼ਲਾਈ ਦੇਣ ਲਈ ''ਉਮੀਦ'' ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

Sunday, Dec 03, 2017 - 03:08 PM (IST)

ਵਿਸ਼ੇਸ਼ ਬੱਚਿਆਂ ਨੂੰ ਮੁਫ਼ਤ ਸਿਖ਼ਲਾਈ ਦੇਣ ਲਈ ''ਉਮੀਦ'' ਪ੍ਰੋਜੈਕਟ ਦੀ ਕੀਤੀ ਸ਼ੁਰੂਆਤ


ਲੁਧਿਆਣਾ (ਹਿਤੇਸ਼) - ਵਿਸ਼ੇਸ਼ ਲੋੜ੍ਹਾਂ ਵਾਲੇ ਬੱਚੇ (ਵਿਕਲਾਂਗ) ਭਵਿੱਖ 'ਚ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਲਈ ਹੁਣ ਕਿਸੇ 'ਤੇ ਨਿਰਭਰ ਨਹੀਂ ਰਹਿਣਗੇ। ਆਪਣੇ ਪੈਰ੍ਹਾਂ 'ਤੇ ਖੜ੍ਹਾ ਕਰਨ ਦੇ ਮਕਸਦ ਨਾਲ ਸਰਕਾਰ ਨੇ ਇਨ੍ਹਾਂ ਬੱਚਿਆਂ ਨੂੰ ਵੋਕੇਸ਼ਨਲ ਕੋਰਸ ਕਰਾਉਣ ਲਈ 'ਉਮੀਦ' ਪ੍ਰੋਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਇਨ੍ਹਾਂ ਨੂੰ ਗੱਦੀਆਂ (ਕੁਸ਼ਨ) ਅਤੇ ਟੈਡੀ ਬੈਗ ਬਣਾਉਣ ਦੀ ਸਿਖ਼ਲਾਈ ਦਿੱਤੀ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ 'ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ (ਵਿਕਲਾਂਗ) ਲਈ ਵੋਕੇਸ਼ਨਲ ਕੋਰਸ ਕਰਵਾਉਣ ਲਈ 'ਉਮੀਦ' ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।ਇਹ ਪ੍ਰੋਜੈਕਟ ਆਈ. ਈ. ਡੀ/ਆਈ. ਈ. ਡੀ. ਐਸ. ਐਸ. (ਇੰਨਕਲੂਸਿਵ ਐਜੂਕੇਸ਼ਨ ਆਫ਼ ਦਾ ਡਿਸਏਬਲਡ ਐਟ ਸੈਕੰਡਰੀ ਸਟੇਜ) ਦੇ ਬੱਚਿਆਂ ਲਈ ਸ਼ਹੀਦ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਰਤ ਨਗਰ ਵਿਖੇ ਐਨ. ਸੀ. ਐਸ. ਸੀ. (ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ), ਇੰਨ ਸਾਈਡ ਏ. ਟੀ. ਆਈ. ਗਿੱਲ ਰੋਡ, ਲੁਧਿਆਣਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਜਿਸ 'ਚ 14 ਸਾਲ ਤੋਂ ਉਪਰ ਦੀ ਉਮਰ ਦੇ ਬੱਚਿਆਂ ਨੂੰ ਕੁਸ਼ਨ (ਗੱਦੀਆਂ) ਅਤੇ ਟੈਡੀ ਬੈਗ ਬਣਾਉਣ ਦੀ ਸਿਖ਼ਲਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਬੱਚਿਆਂ ਦੀ ਲੋੜ ਅਤੇ ਸਮਰੱਥਾ ਮੁਤਾਬਿਕ ਹੋਰ ਕੋਰਸ ਕਰਵਾਏ ਜਾਣਗੇ। ਇਥੋਂ ਤੱਕ ਕਿ ਮਾਪਿਆਂ ਦੇ ਕੰਮ ਮੁਤਾਬਿਕ ਕੋਰਸ ਕਰਵਾਏ ਜਾਣਗੇ ਅਤੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਤਾਂ ਕਿ ਉਹ ਸਰਕਾਰੀ ਜਾਂ ਨਿੱਜੀ ਖੇਤਰ 'ਚ ਨੌਕਰੀ ਲੈ ਸਕਣ। ਜੇਕਰ ਬੱਚਾ ਲੁਧਿਆਣਾ ਤੱਕ ਚੱਲ ਕੇ ਨਹੀਂ ਆ ਸਕਦਾ ਤਾਂ ਉਸਦੇ ਘਰ ਨੇੜਲੇ ਸਥਾਨਾਂ 'ਤੇ ਵੀ ਸਿਖ਼ਲਾਈ ਦਿੱਤੀ ਜਾਵੇਗੀ। ।ਕੋਰਸ ਲਈ ਬੱਚੇ ਦਾ ਡਿਸਏਬਿਲਟੀ ਸਰਟੀਫਿਕੇਟ ਬਣਿਆ ਹੋਣਾ ਬਹੁਤ ਜ਼ਰੂਰੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦ ਪ੍ਰੋਜੈਕਟ ਕੋਆਰਡੀਨੇਟਰ ਸ਼੍ਰੀ ਗੁਲਜ਼ਾਰ ਸ਼ਾਹ ਨਾਲ ਫੋਨ ਨੰ. 98146-97007 'ਤ ਫੋਨ ਕਰਕੇ ਲਈ ਜਾ ਸਕਦੀ ਹੈ।


Related News