ਪਠਾਨਕੋਟ : ਬੰਬ ਡਿਫਿਊਸ ਕਰਦੇ ਸਮੇਂ ਹੋਏ ਧਮਾਕੇ ਦੌਰਾਨ ਫੌਜ ਦਾ ਸੀਨੀਅਰ ਅਧਿਕਾਰੀ ਸ਼ਹੀਦ (ਵੀਡੀਓ)
Sunday, Jan 03, 2016 - 04:22 PM (IST)

ਪਠਾਨਕੋਟ : ਏਅਰਫੋਰਸ ਸਟੇਸ਼ਨ ''ਤੇ ਐਤਵਾਰ ਦੀ ਦੁਪਹਿਰ ਨੂੰ ਕਰੀਬ 12 ਵਜੇ ਇਕ ਬੰਬ ਨੂੰ ਡਿਫਿਊਸ ਕਰਦੇ ਸਮੇਂ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਫੌਜ ਦਾ ਸੀਨੀਅਰ ਅਧਿਕਾਰੀ ਨਿਰੰਜਣ ਸਿੰਘ ਸ਼ਹੀਦ ਹੋ ਗਿਆ। ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਗ੍ਰੇਨੇਟ ਡਿਫਿਊਸ ਕਰਦੇ ਸਮੇਂ ਇਕ ਅਧਿਕਾਰੀ ਜ਼ਖਮੀਂ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਹਮਲੇ ਦੌਰਾਨ 7 ਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ 11 ਦੇ ਕਰੀਬ ਜ਼ਖਮੀਂ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ''ਚ ਚੱਲ ਰਿਹਾ ਹੈ।