ਲਸ਼ਕਰ-ਏ-ਤੋਇਬਾ ਦੇ ਟਰੇਨਿੰਗ ਕੈਂਪਾਂ ਦੀਅਾਂ ਵੀਡੀਓ ਆਏ ਦਿਨ ਹੋ ਰਹੀਅਾਂ ਨੇ ਵਾਇਰਲ

07/17/2018 5:18:26 AM

ਬਟਾਲਾ, (ਸੈਂਡੀ, ਸਾਹਿਲ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਅਨੇਕਾਂ ਅੱਤਵਾਦੀ ਸਿਖਲਾਈ ਕੈਂਪ ਚੱਲ ਰਹੇ ਹਨ, ਜੋ ਕਿ ਪਾਕਿ ਸਰਕਾਰ ਦੀ ਅੱਤਵਾਦੀ ਵਿਰੋਧੀ ਨੀਤੀਅਾਂ ਦੇ ਝੂਠੇ ਦਾਅਵਿਅਾਂ ਦੀ ਪੋਲ ਖੋਲ੍ਹਦੇ ਹਨ। ਸੂਤਰਾਂ ਅਨੁਸਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਟਰੇਨਿੰਗ ਕੈਂਪਾਂ ਦੀ ਵੀਡੀਓ ਕਾਫ਼ੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਜਿਸ ’ਚ ਨਵੇਂ ਟਰੇਨੀਅਾਂ ਨੂੰ ਤਰ੍ਹਾਂ-ਤਰ੍ਹਾਂ ਦੇ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਭਾਰਤ ਵਿਚ ਨਵੇਂ ਤਰੀਕੇ ਨਾਲ ਘੁਸਪੈਠ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਭਾਰਤੀ ਸੀਮਾ ’ਤੇ ਸੈਨਾ ਵੱਲੋਂ ਜੋ ਤਿੱਖੀਆਂ ਤਾਰਾਂ ਦੀ ਦੀਵਾਰ ਬਣਾਈ ਗਈ ਹੈ, ਉਸ ਨੂੰ ਵੀ ਕੱਟਣ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਨਾਲ ਹੀ ਬਿਨਾਂ ਤਾਰ ਨੂੰ ਕੱਟੇ ਘੁਸਪੈਠ ਕਰਨ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਸਮੇਂ-ਸਮੇਂ ’ਤੇ ਅੱਤਵਾਦੀ  ਸਿਖਲਾਈ ਸੈਂਟਰਾਂ ਦੀ ਲਸ਼ਕਰ-ਏ-ਤੋਇਬਾ ਵੱਲੋਂ ਆਡੀਓ ਅਤੇ ਵੀਡੀਓ ਵਾਇਰਲ ਕੀਤੀਅਾਂ ਜਾ ਰਹੀਅਾਂ ਹਨ ਜੋ ਕਿ ਸਾਡੇ ਦੇਸ਼ ਲਈ ਚਿੰਤਾ ਦੀ ਗੱਲ ਹੈ । ਉਕਤ ਅੱਤਵਾਦੀ ਭਾਰਤ ਵਿਰੋਧੀ ਸਾਜ਼ਿਸ਼ਾਂ ਰਚ ਰਹੇ ਹਨ। ਪਤਾ ਲੱਗਾ ਹੈ ਕਿ ਲਸ਼ਕਰ-ਏ-ਤੋਇਬਾ ਪੀ. ਓ. ਕੇ. ’ਚ ਆਪਣੇ ਅੱਤਵਾਦੀ  ਸੈਂਟਰਾਂ ਦੀ  ਗਿਣਤੀ ਵਧਾ ਰਿਹਾ ਹੈ ਅਤੇ ਅਜਿਹੀਅਾਂ ਗਤੀਵਿਧੀਆਂ ਨਾਲ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਅਤੇ ਪਾਕਿ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਇਸਲਾਮ ’ਚ ਜੇਹਾਦ ਦਾ ਵਾਸਤਾ ਦੇ ਕੇ ਨੌਜਵਾਨਾਂ  ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਤਵਾਦੀ ਬਣਾ ਰਹੇ ਹਨ ਅਤੇ ਉਥੋਂ ਦੇ ਪ੍ਰਮੁੱਖ ਅੱਤਵਾਦੀ ਸੰਗਠਨ 15 ਸਾਲ  ਦੇ ਬੱਚਿਆਂ ਨੂੰ ਵੀ ਜੇਹਾਦੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇੰਨਾ ਹੀ ਨਹੀਂ ਜੋ ਨੌਜਵਾਨ ਆਪਣੀ ਇੱਛਾ ਨਾਲ ਮਾਨਵ ਬੰਬ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਨਵ ਬੰਬ ਦੀ ਵੀ ਟਰੇਨਿੰਗ ਦਿੱਤੀ ਜਾ ਰਹੀ ਹੈ।  
 


Related News