ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬੀਜੀ ਪਨੀਰੀ ਖਰਾਬ ਕਰਨ ਦੇ ਦੋਸ਼

Thursday, Jun 28, 2018 - 02:28 AM (IST)

ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬੀਜੀ ਪਨੀਰੀ ਖਰਾਬ ਕਰਨ ਦੇ ਦੋਸ਼

ਲੋਪੋਕੇ,   (ਸਤਨਾਮ)-  ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਮੋਹਲੇਕੇ ਦੇ ਕਿਸਾਨ ਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਬੀਜੀ ਪਨੀਰੀ ’ਤੇ ਜ਼ਹਿਰੀਲੀ ਸਪ੍ਰੇਅ ਕਰ ਕੇ ਖਰਾਬ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਸਬੰਧੀ ਪੀਡ਼ਤ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਉਸ ਦੀ 2 ਏਕਡ਼ 1 ਕਨਾਲ ਜ਼ਮੀਨ ਹੈ, ਜਿਸ ’ਤੇ ਉਹ ਕਈ ਸਾਲਾਂ ਤੋਂ ਖੇਤੀਬਾਡ਼ੀ ਕਰ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਕੁਲਵੰਤ ਸਿੰਘ ਨੇ ਆਪਣੇ ਹਿੱਸੇ ’ਚੋਂ ਜੋਗਾ ਸਿੰਘ ਨੂੰ ਅੱਧਾ ਏਕਡ਼ ਜ਼ਮੀਨ ਬੈਅ ਕਰ ਦਿੱਤੀ। ਜੋਗਾ ਸਿੰਘ ਨੇ ਕੁਲਵੰਤ ਸਿੰਘ ਵੱਲੋਂ ਬੈਅ ਕੀਤੀ ਜ਼ਮੀਨ ਛੱਡ ਕੇ ਮੇਰੇ ਹਿੱਸੇ ਵਾਲੀ ਜ਼ਮੀਨ ’ਤੇ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ, ਜਦੋਂਕਿ ਰਜਿਸਟਰੀ ਹੋਰ ਕਿਸੇ ਨੰਬਰ ਦੀ ਹੋਈ ਹੈ ਪਰ ਜੋਗਾ ਸਿੰਘ ਸਾਡੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ 10-12 ਅਣਪਛਾਤੇ ਵਿਅਕਤੀਅਾਂ ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਤੇ ਸਾਡੇ ਵੱਲੋਂ ਬੀਜੀ ਪਨੀਰੀ ਨੂੰ ਵਾਹ ਕੇ ਬਰਬਾਦ ਕਰ ਦਿੱਤਾ ਤੇ ਅਸੀਂ ਭੱਜ ਕੇ ਆਪਣੀਅਾਂ ਜਾਨਾਂ ਬਚਾਈਅਾਂ ਤੇ ਇਸ ਤੋਂ ਬਾਅਦ ਅਸੀਂ ਦੁਬਾਰਾ ਪਨੀਰੀ ਬੀਜੀ ਅਤੇ ਫਿਰ ਜੋਗਾ ਸਿੰਘ ਨੇ ਇਸ   ਪਨੀਰੀ ’ਤੇ ਜ਼ਹਿਰੀਲੀ ਦਵਾਈ ਦੀ ਸਪ੍ਰੇਅ ਕਰ ਕੇ ਸਾਡ਼ ਦਿੱਤੀ ਤੇ ਧਮਕੀ ਦਿੱਤੀ ਕਿ ਤੁਸੀਂ ਆਪਣਾ ਆਪ ਸੋਚ ਲਇਓ, ਜਿਸ ਕਾਰਨ ਸਾਨੂੰ ਖਤਰਾ ਹੈ। ਇਸ ਸਬੰਧੀ ਅਸੀਂ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਹੈ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਅਾਂ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਅਾਂ ਕਿਹਾ ਕਿ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਨਾ ਕਿਸੇ ਦੀ ਪਨੀਰੀ ਵਾਹੀ ਤੇ ਨਾ ਹੀ ਕਿਸੇ ਨੂੰ ਧਮਕੀਅਾਂ ਦਿੱਤੀਅਾਂ, ਮੇਰੇ ’ਤੇ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਇਸ ਸਬੰਧੀ ਪੁਲਸ ਥਾਣੇ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਆਈਅਾਂ ਹਨ, ਤਫਤੀਸ਼ ਜਾਰੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
 


Related News