ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਭਰਾ ਨੇ ਗੋਲ਼ੀ ਮਾਰ ਕਤਲ ਕੀਤਾ ਭਰਾ, ਭਤੀਜੇ ਦੀ ਹਾਲਤ ਨਾਜ਼ੁਕ

Tuesday, Jun 01, 2021 - 12:42 PM (IST)

ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਭਰਾ ਨੇ ਗੋਲ਼ੀ ਮਾਰ ਕਤਲ ਕੀਤਾ ਭਰਾ, ਭਤੀਜੇ ਦੀ ਹਾਲਤ ਨਾਜ਼ੁਕ

ਫਰੀਦਕੋਟ (ਜਗਤਾਰ): ਫਰੀਦਕੋਟ ਦੇ ਪਿੰਡ ਢਿਲਵਾਂ ਕਲਾ ’ਚ ਦਿਲ ਦਹਿਲਾ ਦੇਣ  ਵਾਲਾ ਮਾਮਲਾ ਸਾਹਮਣੇ ਆਇਆ  ਹੈ। ਜਦ ਭਰਾ ਹੀ ਭਰਾ ਦਾ ਵੈਰੀ ਹੋ ਗਿਆ ਅਤੇ ਘਰੇਲੂ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਸਕੇ ਭਰਾ ਅਤੇ ਭਤੀਜੇ ’ਤੇ ਗੋਲੀਆਂ ਵਰਾਂ ਦਿੱਤੀਆਂ। ਜਿਸ ਦੇ ਚੱਲਦੇ ਭਰਾ ਨਿਰਮਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਿਰਮਲ ਸਿੰਘ ਦਾ ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ।ਪੁਲਸ ਵੱਲੋਂ ਮੌਕੇ ’ਤੇ ਪੁਹੰਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਤਲ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਢਿਲਵਾਂ ਕਲਾ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਆਪਣੇ ਸਕੇ ਭਰਾ ਅਤੇ ਭਤੀਜੇ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਘਟਨਾ ’ਚ ਨਿਰਮਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦਾ ਪੁੱਤਰ ਹਰਜੋਤ ਬੇਹੱਦ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।ਫ਼ਿਲਹਾਲ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਮਾਮਲਾ ; ਭਾਜਪਾ ਆਗੂ ਸੁਖਪਾਲ ਸਰਾਂ ਨਾਮਜ਼ਦ


author

Shyna

Content Editor

Related News