12 ਏਕੜ ਜ਼ਮੀਨ ਦਾ ਸੌਦਾ ਕਰ ਕੇ 50 ਲੱਖ ਦੀ ਧੋਖਾਧੜੀ! ਕਰਨਲ ਦੀ 'ਪਤਨੀ' ਗ੍ਰਿਫਤਾਰ
Sunday, Mar 30, 2025 - 10:06 PM (IST)

ਸਮਰਾਲਾ (ਬਿਪਿਨ) : ਸਥਾਨਕ ਪੁਲਸ ਵੱਲੋਂ ਇਕ ਔਰਤ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸਨੇ ਭਾਰਤੀ ਫੌਜ ਦੇ ਕਰਨਲ ਦੀ ਨਕਲੀ ਪਤਨੀ ਬਣ ਕੇ ਮੁਹਾਲੀ ਵਸਦੇ ਇਕ ਵਿਅਕਤੀ ਨਾਲ ਜ਼ਮੀਨ ਵੇਚਣ ਦੇ ਨਾਂ ‘ਤੇ 50 ਲੱਖ ਰੁਪਏ ਦੀ ਠੱਗੀ ਮਾਰ ਲਈ।
ਪੰਜਾਬ ਨੂੰ ਮਿਲੇ ਨਵੇਂ ਐਡਵੋਕੇਟ ਜਨਰਲ, ਮਨਿੰਦਰਜੀਤ ਬੇਦੀ ਸੰਭਾਲਣਗੇ ਜ਼ਿੰਮੇਵਾਰੀ
ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸਨੇ ਕਸ਼ਮੀਰ ਕੌਰ ਤੋਂ ਜਸਪਾਲ ਗਿੱਲ ਬਣ ਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜ਼ਾਮ ਦਿੱਤਾ। ਥਾਣਾ ਮੁਖੀ ਪਵਿੱਤਰ ਸਿੰਘ ਅਤੇ ਤਫ਼ੀਤੀਸ਼ੀ ਅਧਿਕਾਰੀ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਚਾਹਲ ਪੁੱਤਰ ਅਜੀਤ ਸਿੰਘ ਵਾਸੀ ਚਮਕੌਰ ਸਾਹਿਬ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਕਤ ਕਸ਼ਮੀਰ ਕੌਰ ਨੇ ਪਤਨੀ ਸੁਲੱਖਣ ਸਿੰਘ ਪਿੰਡ ਮੁਢੜੀਆਂ ਥਾਣਾ ਅਮਲੋਹ ਨੇ ਆਪਣੇ ਸਾਥੀ ਅਮਰਜੀਤ ਸਿੰਘ ਆੜਤੀ ਪੁੱਤਰ ਗੁਰਸ਼ਰਨ ਸਿੰਘ ਪਿੰਡ ਗਗੜਵਾਲ ਥਾਣਾ ਖਮਾਣੋਂ ਅਤੇ ਜਗਦੀਸ਼ ਸਿੰਘ ਦੀਸ਼ਾ ਪੁੱਤਰ ਮੇਵਾ ਰਾਮ ਪਿੰਡ ਕੁਲਹੇੜੀ ਥਾਣਾ ਮੋਰਿੰਡਾ ਨਾਲ ਮਿਲ ਕੇ ਮੇਰੇ ਨਾਲ ਜ਼ਮੀਨ ਵੇਚਣ ਦੇ ਨਾਂ ‘ਤੇ 50 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਕੁੱਲੂ ਦੇ ਮਣੀਕਰਨ 'ਚ ਵੱਡਾ ਹਾਦਸਾ, ਗੁਰਦੁਆਰੇ ਨੇੜੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ
ਬਿਆਨਾਂ ਵਿਚ ਦੱਸਿਆ ਕਿ ਉਕਤ ਕਸ਼ਮੀਰ ਕੌਰ ਵੱਲੋਂ ਜਾਅਲੀ ਦਸਤਾਵੇਜ਼ ਬਣਾ ਕੇ ਖੁਦ ਨੂੰ ਭਾਰਤੀ ਫੌਜ ਦੇ ਕਰਨਲ ਸਵ. ਸਰਬੰਸ ਸਿੰਘ ਦੀ ਪਤਨੀ ਜਸਪਾਲ ਗਿੱਲ ਸਾਬਤ ਕੀਤਾ ਗਿਆ ਅਤੇ ਉਸਨੇ ਸ਼ਹੀਦ ਭਗਤ ਸਿੰਘ ਨਗਰ ਲਾਗੇ ਪਿੰਡ ਗੁੱਜਰਪੁਰ ਕਲਾਂ ਵਿਖੇ ਆਪਣੀ 109 ਕਨਾਲ 8 ਮਰਲੇ ਜ਼ਮੀਨ ਵੇਚਣ ਦੇ ਪੇਸ਼ਕਸ਼ ਕੀਤੀ। ਉਕਤ ਔਰਤ ਵੱਲੋਂ ਮੈਨੂੰ ਝਾਂਸੇ ਵਿਚ ਲੈ ਕੇ ਮੇਰੇ ਤੋਂ ਬਿਆਨਾਂ ਕਰਾਉਣ ਦੇ ਬਦਲੇ 15 ਲੱਖ ਰੁਪਏ ਦੇ ਚੈੱਕ ਅਤੇ 35 ਲੱਖ ਰੁਪਏ ਨਕਦ ਲੈ ਲਏ ਗਏ। ਬਾਅਦ ਵਿਚ ਇਸ ਝੂਠ ਦੇ ਪੁਲੰਦੇ ਦੀ ਪੋਲ ਖੁੱਲ੍ਹ ਗਈ। ਪੁਲਸ ਵੱਲੋਂ ਮੁਕੱਦਮਾ ਦਰਜ ਕਰਨ ਉਪਰੰਤ ਉਕਤ ਕਸ਼ਮੀਰ ਕੌਰ ਨੂੰ ਕਥਿਤ ਰੂਪ ‘ਚ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8