ਜ਼ਮੀਨ ''ਤੇ ਕਬਜ਼ਾ ਕਰਨ ਖਿਲਾਫ 4 ''ਤੇ ਪਰਚਾ

Thursday, Jun 21, 2018 - 11:32 AM (IST)

ਜ਼ਮੀਨ ''ਤੇ ਕਬਜ਼ਾ ਕਰਨ ਖਿਲਾਫ 4 ''ਤੇ ਪਰਚਾ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) — ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬੀਜਿਆ ਹੋਇਆ ਬਾਜਰਾ ਵਾਹੁਣ 'ਤੇ ਚਾਰ ਵਿਅਕਤੀਆਂ ਖਿਲਾਫ ਥਾਣਾ ਸੰਦੌੜ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਸਹਾਇਕ ਥਾਣੇਦਾਰ ਰਘੁਬੀਰ ਸਿੰਘ ਨੇ ਦੱਸਿਆ ਕਿ ਮੁਦਈ ਮਨਜੀਤ ਕੌਰ ਪਤਨੀ ਸਵ. ਵਿਸ਼ਾਖਾ ਸਿੰਘ ਵਾਸੀ ਅਬਦੁਲਾਪੁਰ ਚੁਹਾਣਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਕਰੀਬ 9 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਸ ਦੇ ਪਤੀ ਦੇ ਨਾਂ 46 ਵਿਘੇ 18 ਵਿਸਵੇ ਜ਼ਮੀਨ ਦਾ ਕਬਜ਼ਾ ਸੀ। ਇਸ 'ਚੋਂ 38 ਵਿਘੇ 9 ਵਿਸਵੇ ਜ਼ਮੀਨ ਬੈਅ ਕਰ ਦਿੱਤੀ ਸੀ ਤੇ 6 ਵਿਘੇ 15 ਵਿਸਵੇ ਜ਼ਮੀਨ 'ਤੇ ਹਰੀ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸ਼ੇਰਗੜ੍ਹ ਚੀਮਾ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਤੇ ਇਕ ਵਿਘਾ 15 ਵਿਸਵੇ ਜ਼ਮੀਨ 'ਤੇ ਮੁਦਈ ਦਾ ਸ਼ੁਰੂ ਤੋਂ ਹੀ ਕਬਜ਼ਾ ਹੈ, ਜਿਸ ਜ਼ਮੀਨ 'ਤੇ ਮੁਦਈ ਨੇ ਪਸ਼ੂਆਂ ਲਈ ਬਾਜਰਾ ਬੀਜਿਆ ਹੋਇਆ ਸੀ, ਜੋ ਕਰੀਬ ਇਕ ਫੁੱਟ ਖੜ੍ਹਾ ਸੀ। 9 ਜੂਨ ਨੂੰ ਸਵੇਰੇ ਕਰੀਬ 5 ਵਜੇ ਹਰੀ ਸਿੰਘ, ਸੁਰਜੀਤ ਸਿੰਘ ਵਾਸੀਆਨ ਸ਼ੇਰਗੜ੍ਹ ਚੀਮਾ, ਰਾਜੂ ਪੁੱਤਰ ਤੇ ਲਛਮਣ ਸਿੰਘ ਵਾਸੀ ਅਬਦੁਲਾਪੁਰ ਚੁਹਾਣਕੇ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਟਰੈਕਟਰ ਨਾਲ ਬਾਜਰਾ ਵਾਹ ਦਿੱਤਾ।


Related News