ਅਹਿਮ ਖ਼ਬਰ : ਪੰਜਾਬ ਦਾ ਇਹ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ 'ਚ ਸ਼ਾਮਲ

Monday, Aug 05, 2024 - 09:48 AM (IST)

ਲੁਧਿਆਣਾ (ਅਨਿਲ, ਸ਼ਿਵਮ) : ਨੈਸ਼ਨਲ ਹਾਈਵੇ ‘ਤੇ ਸਥਿਤ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ 'ਚੋਂ ਸੱਤਵੇਂ ਨੰਬਰ ’ਤੇ ਹੋਣ ਕਾਰਨ ਭਾਰੀ ਚਰਚਾ 'ਚ ਹੈ। ਇਸ ’ਤੇ ਭਾਰਤੀ ਕਿਸਾਨ ਯੂਨੀਅਨ ਨੇ 16 ਜੂਨ ਨੂੰ ਰੇਟਾਂ 'ਚ ਕੀਤੇ ਵਾਧੇ ਖ਼ਿਲਾਫ਼ ਧਰਨਾ ਲਾ ਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ’ਤੇ ਹਾਈਕੋਰਟ ਨੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਟੋਲ ਪਲਾਜ਼ਾ ਨੂੰ ਮੁੜ ਸ਼ੁਰੂ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਅੱਜ ਬੰਦ ਰਹਿਣਗੇ ਇਹ ਰਾਹ, ਟ੍ਰੈਫਿਕ ਪੁਲਸ ਵਲੋਂ Advisory ਜਾਰੀ

ਇਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਨੇ ਟੋਲ ਪਲਾਜ਼ਾ ਨੂੰ 45 ਦਿਨਾਂ ਬਾਅਦ 31 ਜੁਲਾਈ ਨੂੰ ਲੁਧਿਆਣਾ ਪ੍ਰਸ਼ਾਸਨ ਦੀ ਮਦਦ ਨਾਲ ਸ਼ੁਰੂ ਕਰਵਾਇਆ, ਜਿਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਟੋਲ ਪਲਾਜ਼ਾ 2009 'ਚ ਜਲੰਧਰ-ਪਾਣੀਪਤ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਇਸ ਟੋਲ ਪਲਾਜ਼ਾ ਦੇ ਜ਼ਰੀਏ ਜਲੰਧਰ ਪਾਣੀਪਤ ਹਾਈਵੇ ਨੂੰ ਸ਼ੁਰੂ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਪਰ 15 ਸਾਲ ਬੀਤ ਜਾਣ ਦੇ ਬਾਵਜੂਦ ਜਲੰਧਰ-ਪਾਣੀਪਤ ਹਾਈਵੇ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਕਈ ਵਾਰ ਕਿਸਾਨ ਯੂਨੀਅਨ ਜੱਥੇਬੰਦੀ ਨੇ ਇਸ ਟੋਲ ਪਲਾਜ਼ਾ ਦਾ ਵਿਰੋਧ ਕੀਤਾ। ਇਸ ਟੋਲ ਪਲਾਜ਼ਾ ਦੀ ਆਖ਼ਰੀ ਹੱਦ 2024 'ਚ ਮਈ ਮਹੀਨੇ 'ਚ ਖ਼ਤਮ ਹੋਣੀ ਸੀ ਪਰ ਫਿਰ ਵੀ ਇਹ ਟੋਲ ਪਲਾਜ਼ਾ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਨੇ ਇਸ ਟੋਲ ਪਲਾਜ਼ਾ ’ਤੇ 16 ਜੂਨ ਨੂੰ ਆਪਣਾ ਧਰਨਾ-ਪ੍ਰਦਰਸ਼ਨ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਕਿ ਇਸ ਟੋਲ ਪਲਾਜ਼ਾ ਦੀ ਮਾਨਤਾ ਦੀ ਜਾਂਚ ਕੀਤੀ ਜਾਵੇ ਅਤੇ ਟੋਲ ਰੇਟਾਂ 'ਚ ਕੀਤੇ ਵਾਧੇ ਵੀ ਵਾਪਸ ਲਏ ਜਾਣ ਪਰ ਇਸ ਤੋਂ ਬਾਅਦ 16 ਜੂਨ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨ ਜੱਥੇਬੰਦੀਆਂ ਨੇ ਮੁਕਤ ਕਰਵਾ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬੋਲੇ ਅਮਿਤ ਸ਼ਾਹ-ਲੋਕਾਂ ਨੂੰ Mineral water ਖ਼ਰੀਦਣ ਦੀ ਲੋੜ ਨਹੀਂ, 24 ਘੰਟੇ ਮਿਲੇਗਾ ਪਾਣੀ (ਵੀਡੀਓ)
ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿਚ 7ਵੇਂ ਨੰਬਰ ’ਤੇ 
ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇਸ਼ 'ਚ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ 'ਚੋਂ 7ਵੇਂ ਨੰਬਰ ’ਤੇ ਹੋਣ ਕਾਰਨ ਮਸ਼ਹੂਰ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੋਲ ਪਲਾਜ਼ਾ ਦੇਸ਼ 'ਚ ਬਾਕੀ ਸੂਬਿਆਂ ਵਿਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਸਾਬਤ ਹੋ ਰਿਹਾ ਹੈ, ਜਿਸ ਦਾ ਅੰਦਾਜ਼ਾ 7ਵੇਂ ਨੰਬਰ ‘ਤੇ ਲਾਇਆ ਜਾ ਰਿਹਾ ਹੈ। ਇਸ ਗਿਣਤੀ 'ਚ ਦੇਸ਼ ਦੇ ਬਾਕੀ 6 ਸੂਬੇ ਅਉਂਦੇ ਹਨ, ਜਿੱਥੇ ਇਸ ਟੋਲ ਪਲਾਜ਼ਾ ਤੋਂ ਵੀ ਜ਼ਿਆਦਾ ਦਾ ਟੋਲ ਵਧਾ ਕੇ ਵਸੂਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਜਿਸ ਤਰੀਕੇ ਨਾਲ ਵਾਹਨਾਂ ਤੋਂ ਟੋਲ ਵਸੂਲਿਆ ਜਾ ਰਿਹਾ ਹੈ, ਉਹ ਟੋਲ ਦੇਸ਼ ਦੇ ਬਾਕੀ 6 ਸੂਬਿਆਂ ਤੋਂ ਜ਼ਿਆਦਾ ਵਸੂਲਿਆ ਜਾ ਰਿਹਾ ਹੈ। ਦੇਸ਼ ਦੇ ਬਾਕੀ ਟੋਲ ਪਲਾਜ਼ਾ ’ਤੇ ਇਸ ਟੋਲ ਪਲਾਜ਼ਾ ਤੋਂ ਘੱਟ ਟੈਕਸ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਇਹ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਮਹਿੰਗ 7ਵੇਂ ਟੋਲ ਪਲਾਜ਼ਾ ਵਿਚ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News