ਹੁਣ ਲੁਧਿਆਣੇ ਆਉਣਾ-ਜਾਣਾ ਪਵੇਗਾ ਮਹਿੰਗਾ, ਇਸ ਤਾਰੀਖ਼ ਤੋਂ ਵਸੂਲਿਆ ਜਾਵੇਗਾ ਜ਼ਿਆਦਾ ਟੋਲ

08/26/2022 1:40:23 PM

ਲੁਧਿਆਣਾ (ਅਨਿਲ) : ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 1 ਸਤੰਬਰ ਤੋਂ ਟੋਲ ਰੇਟਾਂ 'ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਨਤਾ 'ਤੇ ਬੋਝ ਵਧੇਗਾ। ਲਾਡੋਵਾਲ ਟੋਲ ਪਲਾਜ਼ਾ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਵਾਹਨ ਆਉਂਦੇ-ਜਾਂਦੇ ਹਨ ਅਤੇ ਹੁਣ ਟੋਲ ਰੇਟ 'ਚ ਵਾਧੇ ਕਾਰਨ ਲੋਕਾਂ ਨੂੰ ਫਿਰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਸਾਲ 2009 ਤੋਂ ਸਿਕਸਲੇਨ ਦਾ ਪ੍ਰਾਜੈਕਟ ਸ਼ੁਰੂ ਹੋਇਆ ਸੀ ਅਤੇ ਅੱਜ 13 ਸਾਲ ਬਾਅਦ ਵੀ ਇਸ ਸਿਕਸਲੇਨ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ, ਜਿਸ ਕਾਰਨ ਵਾਹਨ ਚਾਲਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਨੌਕਰ ਹਨ ਤਾਂ ਹੋ ਜਾਓ ਸਾਵਧਾਨ! ਹੈਰਾਨ ਕਰ ਦੇਵੇਗੀ ਇਹ ਖ਼ਬਰ

ਵਧੇ ਰੇਟਾਂ ਬਾਰੇ ਜਦੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਰਫ਼ਰਾਜ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਨ. ਐੱਚ. ਆਈ. ਦੇ ਨਿਯਮਾਂ ਮੁਤਾਬਕ ਹੀ ਹਰ ਸਾਲ 1 ਸਤੰਬਰ ਨੂੰ ਟੋਲ ਰੇਟਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਸਿਕਸਲੇਨ ਪ੍ਰਾਜੈਕਟ 'ਤੇ ਵੀ ਕੰਮ ਚੱਲ ਰਿਹਾ ਹੈ।
ਲਾਡੋਵਾਲ ਟੋਲ ਪਲਾਜ਼ਾ ਦੀ ਨਵੀਂ ਰੇਟ ਲਿਸਟ
ਕਾਰ/ਜੀਪ ਦੇ ਪਹਿਲਾਂ 135 ਰੁਪਏ ਤੇ ਹੁਣ 150 ਰੁਪਏ
ਐੱਲ. ਸੀ. ਵੀ. ਦੇ ਪਹਿਲਾਂ 235 ਰੁਪਏ ਤੇ ਹੁਣ 265 ਰੁਪਏ
ਬੱਸ/ਟਰੱਕ ਦੇ ਪਹਿਲਾਂ 465 ਰੁਪਏ ਤੇ ਹੁਣ 525 ਰੁਪਏ
ਭਾਰੀ ਵਾਹਨ ਦੇ ਪਹਿਲਾਂ 750 ਰੁਪਏ ਤੇ ਹੁਣ 845 ਰੁਪਏ

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ
ਮਹੀਨਾ ਪਾਸ
ਕਾਰ/ਜੀਪ ਦਾ ਪਹਿਲਾਂ 3885 ਤੇ ਹੁਣ 4505
ਐਲ. ਸੀ. ਵੀ. ਦਾ ਪਹਿਲਾਂ 6975 ਤੇ ਹੁਣ 7880
ਬੱਸ/ਟਰੱਕ ਦਾ ਪਹਿਲਾਂ 13955 ਤੇ ਹੁਣ 15765
ਭਾਰੀ ਵਾਹਨ ਦਾ ਪਹਿਲਾਂ 22425 ਤੇ ਹੁਣ 25335
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਸਾਬਕਾ ਮੰਤਰੀਆਂ 'ਤੇ ਸ਼ਿਕੰਜਾ, ਹੁਣ ਮਨਪ੍ਰੀਤ ਬਾਦਲ ਦੀ ਵਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News