ਲੁਧਿਆਣਾ: 24 ਘੰਟਿਆਂ ਤੋਂ ਲਾਡੋਵਾਲ ''ਚ ਨਾ ਬਿਜਲੀ ਨਾ ਪਾਣੀ
Thursday, Jun 13, 2019 - 09:37 PM (IST)

ਲੁਧਿਆਣਾ(ਅਨਿਲ)— ਮਹਾਨਗਰ 'ਚ ਬੁੱਧਵਾਰ ਸ਼ਾਮ ਨੂੰ ਤੇਜ਼ ਹਨੇਰੀ ਤੇ ਮੀਂਹ ਨੇ ਜਮ ਕੇ ਤਬਾਹੀ ਮਚਾਈ, ਜਿਸ ਤੋਂ ਬਾਅਦ ਸ਼ਹਿਰ ਤੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਦੀ ਮੂੰਹ ਬੋਲਦੀ ਤਸਵੀਰ ਕਸਬਾ ਲਾਡੋਵਾਲ 'ਚ ਦੇਖਣ ਨੂੰ ਮਿਲੀ।
ਇਸ ਇਲਾਕੇ 'ਚ ਪਿਛਲੇ 24 ਘੰਟਿਆਂ ਤੋਂ ਬਿਜਲੀ ਤੇ ਪਾਣੀ ਮਿਲਣਾ ਤੇ ਦੂਰ ਦੇਖਣਾ ਵੀ ਨਸੀਬ ਨਹੀਂ ਹੋਇਆ। ਲਾਡੋਵਾਲ 'ਚ ਲੋਕਾਂ ਨੂੰ ਬਿਜਲੀ ਤੇ ਪਾਣੀ ਦੀ ਘਾਟ ਕਰਕੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਕਿਸੇ ਵੀ ਘਰ 'ਚ ਪਾਣੀ ਨਹੀਂ ਪਹੁੰਚ ਸਕਿਆ ਤੇ ਵੀਰਵਾਰ ਨੂੰ ਪਈ ਤੇਜ਼ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ। ਪਿੰਡਾਂ 'ਚ ਗਿਣੀਆਂ ਚੁਣੀਆਂ ਹੀ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ, ਜਿਥੇ ਕਿ ਸਵੇਰ ਤੋਂ ਹੀ ਲੋਕਾਂ ਦੀ ਭੀੜ ਲੱਗ ਗਈ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਠੰਡੇ ਪਾਣੀ ਦੀ ਵੱਡੀ ਕਿੱਲਤ ਹੋ ਗਈ ਤੇ ਬਰਫ ਵੇਚਣ ਵਾਲੀਆਂ ਦੁਕਾਨਾਂ 'ਤੇ ਲੋਕਾਂ ਦੀ ਭੀੜ ਲੱਗ ਗਈ।