ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਪ੍ਰੇਸ਼ਾਨ

05/25/2018 2:09:22 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਇਕ ਪਾਸੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਉਣ ਲਈ ਫੜਾ ਮਾਰ ਰਿਹਾ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਮੁੱਖ ਵਿਸ਼ਿਆ ਵਾਲੀਆਂ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਇਸ ਦੀ ਮਿਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਸਰਕਾਰੀ ਹਾਈ ਸਕੂਲਾਂ ਤੋਂ ਮਿਲਦੀ ਹੈ, ਜਿਥੇ 111 ਦੇ ਕਰੀਬ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜਾਈ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ।

28 ਸਰਕਾਰੀ ਹਾਈ ਸਕੂਲਾਂ 'ਚ ਨਹੀਂ ਹਨ ਹਿਸਾਬ ਦੇ ਮਾਸਟਰ
ਜ਼ਿਕਰਯੋਗ ਹੈ ਕਿ ਜ਼ਿਲੇ ਦੇ 28 ਸਰਕਾਰੀ ਹਾਈ ਸਕੂਲਾਂ 'ਚ ਬੱਚਿਆਂ ਨੂੰ ਹਿਸਾਬ ਪੜਾਉਣ ਲਈ ਮਾਸਟਰ ਨਹੀਂ ਹਨ। ਇਨ੍ਹਾਂ ਸਕੂਲਾਂ 'ਚ ਕਰਾਈਵਾਲਾ, ਫੁੱਲੂਖੇੜਾ, ਖੁੰਡੇ ਹਲਾਲ, ਖਾਨੇ ਦੀ ਢਾਬ, ਭੁਲੇਰੀਆ, ਫਕਰਸਰ ਥੇੜੀ, ਆਲਮ ਵਾਲਾ, ਥਰਾਜਵਾਲਾ, ਕਾਉਣੀ, ਕੁੱਤਿਆਵਾਲੀ, ਕਾਨਿਆਂਵਾਲੀ, ਮੱਲਣ, ਗੁਰੂਸਰ, ਪਿਉਰੀ, ਲਾਲਬਾਈ, 
ਮੋਹਲਾ, ਲੱਕੜਵਾਲਾ, ਸੂਰੇਵਾਲਾ, ਆਸਾ ਬੁੱਟਰ, ਚੱਕ ਗਿਲਜੇਵਾਲਾ, ਰੱਤਾ ਟਿੱਬਾ, ਦੋਦਾ, ਲੰਬੀ, ਤਰਖਾਣਵਾਲਾ, ਨੰਦਗੜ੍ਹ, ਗਿੱਦੜਬਾਹਾ ਤੇ ਮਲੋਟ ਲੜਕੀਆਂ ਸ਼ਾਮਿਲ ਹਨ। 
30 ਸਕੂਲ ਪਏ ਹਨ ਸਾਇੰਸ ਮਾਸਟਰਾਂ ਤੋਂ ਸੱਖਣੇ 
ਜ਼ਿਲੇ ਦੇ 30 ਸਰਕਾਰੀ ਹਾਈ ਸਕੂਲਾਂ ਵਿਚ ਸਾਇੰਸ ਮਾਸਟਰ ਨਹੀਂ ਹਨ। ਇਨ੍ਹਾਂ ਸਕੂਲਾਂ ਵਿਚ ਗੱਗੜ, ਮਾਲ, ਧੂਲਕੋਟ, ਚੱਕ ਗਿਲਜੇਵਾਲਾ, ਚੱਕ ਬਾਜਾ ਮਡਹਾਰ, ਚੰਨੂੰ, ਬਰੀਵਾਲਾ, ਨੰਦਗੜ•, ਤਰਖਾਣ ਵਾਲਾ, ਚੱਕ ਮੋਤਲੇਵਾਲਾ, ਹਰੀਕੇ ਕਲਾਂ, ਬੂੜਾ ਗੁੱਜਰ, ਕੋਟਲੀ ਅਬਲੂ, ਸੂਰੇਵਾਲਾ, ਫਤੂਹੀ ਖੇੜਾ, ਪਿਊਰੀ, ਡੋਡਾਂਵਾਲੀ, ਛੱਤੇਆਣਾ, ਗੁਰੂਸਰ, ਖੁੱਡੀਆ ਗੁਲਾਬ ਸਿੰਘ, ਭਾਗਸਰ, ਸਮਾਘ, ਘੁਮਿਆਰਾ, ਫੱਤਣਵਾਲਾ, ਮੋਤਲੇਵਾਲਾ ਤੇ ਸ੍ਰੀ ਮੁਕਤਸਰ ਸਾਹਿਬ ਲੜਕੇ ਸ਼ਾਮਿਲ ਹਨ। 
37 ਸਕੂਲਾਂ 'ਚ ਨਹੀਂ ਹਨ ਡੀ. ਪੀ. ਈ.
ਇਕ ਪਾਸੇ ਸਰਕਾਰ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਉਤਸ਼ਾਹਿਤ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਿਲੇ ਦੇ 37 ਸਰਕਾਰੀ ਹਾਈ ਸਕੂਲਾਂ ਵਿਚ ਡੀ. ਪੀ. ਈ. ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਸਕੂਲਾਂ ਵਿਚ ਖੁੱਡੀਆ ਗੁਲਾਬ ਸਿੰਘ, ਵੜਿੰਗਖੇੜਾ, ਮੋਹਲਾ, ਡਬਵਾਲੀ ਢਾਬ, ਸਿੰਘੇਵਾਲਾ, ਕਬਰਵਾਲਾ, ਕੰਦੂਖੇੜਾ, ਮਾਨ, ਰੱਤਾ ਟਿੱਬਾ, ਸ਼ਾਮ ਖੇੜਾ, ਕਾਉਣੀ, ਭਲਾਈਆਣਾ, ਬਾਦੀਆ, ਭੁਲੇਰੀਆ, ਝੋਰੜ, ਮਾਨ ਸਿੰਘ ਵਾਲਾ ਆਦਿ ਹੋਰ ਸਕੂਲ ਸ਼ਾਮਿਲ ਹਨ। 
ਐੱਸ.ਐੱਸ. ਮਾਸਟਰਾਂ ਦੀਆਂ ਜ਼ਿਲੇ 'ਚ 12 ਅਸਾਮੀਆਂ ਹਨ ਖਾਲੀ 
ਜ਼ਿਲੇ ਭਰ ਦੇ ਸਰਕਾਰੀ ਹਾਈ ਸਕੂਲਾਂ ਵਿਚ ਐੱਸ.ਐੱਸ. ਮਾਸਟਰਾਂ ਦੀਆਂ 12 ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ 'ਚ ਪਿਉਰੀ, ਸੱਕਾਂਵਾਲੀ, ਖਾਨੇ ਕੀ ਢਾਬ, ਫੁੱਲੂ ਖੇੜਾ, ਮੁਕੰਦ ਸਿੰਘ ਵਾਲਾ, ਥਾਂਦੇਵਾਲਾ, ਲੰਬੀ ਢਾਬ, ਗੱਗੜ, ਪਿੰਡ ਮਲੋਟ, ਰੁਪਾਣਾ, ਸ਼ਾਮ ਖੇੜਾ ਅਤੇ ਹਾਕੂਵਾਲਾ ਸ਼ਾਮਿਲ ਹਨ। 
ਹੋਰ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ 
ਸਰਕਾਰੀ ਹਾਈ ਸਕੂਲ ਕੱਖਾਂਵਾਲੀ ਅਤੇ ਗੂੜੀ ਸੰਘਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਨਹੀਂ ਹਨ। ਬੂੜਾ ਗੁੱਜਰ ਵਿਖੇ ਹਿੰਦੀ ਦਾ ਅਧਿਆਪਕ ਨਹੀਂ ਹੈ। ਜਦ ਕਿ ਮੁਕਤਸਰ ਦੇ ਲੜਕਿਆ ਵਾਲੇ ਸਕੂਲ ਵਿਚ ਪੰਜਾਬੀ ਦਾ ਅਧਿਆਪਕ ਨਹੀਂ ਹੈ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇਵੇ ਧਿਆਨ 
ਇਸ ਖੇਤਰ ਦੇ ਸਮਾਜ ਸੇਵਕਾ ਸੰਦੀਪ ਕੌਰ ਝੁੱਗੇ, ਪ੍ਰਭਜੀਤ ਕੌਰ ਰਣਜੀਤਗੜ੍ਹ, ਸੁਖਵਿੰਦਰ ਕੌਰ ਸੰਗੂਧੌਣ, ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ, ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ ਸਰਬਨ ਸਿੰਘ ਬਰਾੜ, ਮੰਦਰ ਸਿੰਘ ਸਰਪੰਚ ਭਾਗਸਰ, ਦਿਲਬਾਗ ਸਿੰਘ ਬਰਾੜ ਪ੍ਰਧਾਨ ਸਹਿਕਾਰੀ ਸਭਾ ਅਤੇ ਸ਼ਮਿੰਦਰਪਾਲ ਰਾਜੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਾਈ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਕਿ ਇਨ੍ਹਾਂ ਸਕੂਲਾਂ ਵਿਚ ਆਉਣ ਵਾਲੇ ਗਰੀਬਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਨਾ ਹੋਵੇ।  


Related News