ਪਿੰਡ ਨਿਊ ਮਝੋਟ ''ਚ ਪੀਣ ਵਾਲੇ ਪਾਣੀ ਦੀ ਘਾਟ

Monday, Apr 02, 2018 - 02:10 AM (IST)

ਕਾਠਗੜ੍ਹ,   (ਰਾਜੇਸ਼)-  ਉਸਾਰੀ ਮਿਸਤਰੀ-ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਪਿੰਡ ਨਿਊ ਮਝੋਟ ਵਿਖੇ ਹੋਈ, ਜਿਸ ਵਿਚ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਸਬੰਧੀ ਵਿਚਾਰ ਕੀਤਾ ਗਿਆ। 
ਪਿੰਡ ਵਾਸੀਆਂ ਨੇ ਦੱਸਿਆ ਕਿ ਟੂਟੀਆਂ ਵਿਚ ਪਾਣੀ ਬਿਲਕੁਲ ਘੱਟ ਆਉਣ ਕਾਰਨ ਉਨ੍ਹਾਂ ਦਾ ਪੂਰਾ-ਪੂਰਾ ਦਿਨ ਪਾਣੀ ਭਰਨ ਵਿਚ ਹੀ ਗੁਜ਼ਰ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਨੂੰ ਪਿਛਲੇ ਕਰੀਬ ਦੋ ਸਾਲ ਤੋਂ ਆ ਰਹੀ ਹੈ, ਜਿਸ ਸਬੰਧੀ ਮਹਿਕਮੇ ਦੇ ਧਿਆਨ ਵਿਚ ਲਿਆਂਦਾ ਗਿਆ ਪਰ ਮਹਿਕਮਾ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਮਜ਼ਾਕ ਵਿਚ ਟਾਲ-ਮਟੋਲ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਪਾਸੇ ਤਾਂ ਹਲਕਾ ਵਿਧਾਇਕ ਵਿਕਾਸ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ, ਜਦਕਿ ਸੱਚ ਇਹ ਹੈ ਕਿ ਲੋਕ ਪਾਣੀ ਦੀ ਸਹੂਲਤ ਤੋਂ ਵੀ ਔਖੇ ਹਨ। ਇਸ ਮੌਕੇ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਜੇਕਰ ਮਹਿਕਮੇ ਨੇ ਪਾਣੀ ਦੀ ਸਮੱਸਿਆ ਨਾ ਸੁਲਝਾਈ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੀਟਿੰਗ ਨੂੰ ਹਰਦੀਪ ਪਨੇਸਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਦਰਸ਼ਨ ਰਾਣੀ, ਪੁਸ਼ਪਾ ਰਾਣੀ, ਸ਼ਿੰਦੋ ਦੇਵੀ ਆਦਿ ਵੀ ਮੌਜੂਦ ਸਨ। 


Related News