ਨੇਪਾਲੀ ਮਜ਼ਦੂਰ ਨੇ ਅੱਧੀ ਰਾਤੀਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Saturday, May 02, 2020 - 08:26 AM (IST)

ਨੇਪਾਲੀ ਮਜ਼ਦੂਰ ਨੇ ਅੱਧੀ ਰਾਤੀਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬੀਤੀ ਰਾਤ ਸ਼ਹੀਦ ਚੌਂਕ ਟਾਂਡਾ ਨਜ਼ਦੀਕ ਕਿਰਾਏ 'ਤੇ ਰਹਿੰਦੇ ਪਰਵਾਸੀ ਨੇਪਾਲੀ ਮਜ਼ਦੂਰ ਵੱਲੋ ਅੱਧੀ ਰਾਤ ਨੂੰ ਪਤਨੀ ਨਾਲ ਤਕਰਾਰ ਤੋਂ ਬਾਅਦ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕੀਤੇ ਜਾਣ ਦੀ ਸੂਚਨਾ ਹੈ। ਮ੍ਰਿਤਕ ਦੀ ਪਛਾਣ ਬਲ ਬਹਾਦਰ ਪ੍ਰਸਾਦ ਪੁੱਤਰ ਧੰਨ ਬਹਾਦਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ 12 ਵਜੇ  ਦੇ ਕਰੀਬ ਕਮਰੇ 'ਚੋਂ ਬਾਹਰ ਕੱਢਿਆ।

ਬਾਅਦ 'ਚ ਉਸ ਦੀ ਪਤਨੀ ਦੀ ਸੂਚਨਾ 'ਤੇ ਉਸ ਨੂੰ ਨਜ਼ਦੀਕ ਰਹਿੰਦੇ ਹੋਏ ਨੇਪਾਲੀ ਮਜ਼ਦੂਰਾਂ ਦੀ ਮਦਦ ਨਾਲ ਦਰਵਾਜਾ ਤੋੜ ਕੇ ਜਦੋਂ ਦੇਖਿਆ ਗਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਸਨੇ ਕਿਨ੍ਹਾਂ ਹਲਾਤਾਂ 'ਚ ਖੁਦਕੁਸ਼ੀ ਕੀਤੀ, ਫਿਲਹਾਲ ਜਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News