ਕਿਸਾਨ ਮੋਰਚੇ ''ਚ ਬੀਮਾਰ ਹੋਏ ਖੇਤ-ਮਜ਼ਦੂਰ ਦੀ ਮੌਤ, ਬੀਮਾਰੀ ਕਾਰਨ ਧਰਨਾ ਛੱਡ ਪਰਤਿਆ ਸੀ ਪਿੰਡ

12/21/2020 9:26:37 AM

ਅਮਲੋਹ (ਗਰਗ) : ਇਸ ਬਲਾਕ ਦੇ ਪਿੰਡ ਬੁੱਗਾ ਕਲਾਂ ਦੇ ਇਕ ਖੇਤ-ਮਜ਼ਦੂਰ ਦੀ ਮੌਤ ਹੋ ਗਈ, ਜਿਹੜਾ ਕਿ ਕੁੱਝ ਦਿਨ ਪਹਿਲਾਂ ਦਿੱਲੀ ’ਚ ਲੱਗੇ ਕਿਸਾਨ ਮੋਰਚੇ ਤੋਂ ਬੀਮਾਰ ਹੋਣ ਕਾਰਣ ਪਿੰਡ ਵਾਪਸ ਆਇਆ ਸੀ।

ਇਹ ਵੀ ਪੜ੍ਹੋ : ਦਿੱਲੀ ਤੋਂ ‘ਆਪ’ ਵਿਧਾਇਕ ਰਾਘਵ ਚੱਢਾ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਨਿਯੁਕਤ

ਪਿਆਰਾ ਸਿੰਘ ਨਾਮਕ ਇਸ ਖੇਤ ਮਜ਼ਦੂਰ ਦੀ ਹੋਈ ਮੌਤ ਸਬੰਧੀ ਪਿੰਡ ਦੇ ਨੇਤਰ ਸਿੰਘ ਬੁੱਗਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿਆਰਾ ਸਿੰਘ 28 ਨਵੰਬਰ ਨੂੰ ਦਿੱਲੀ ’ਚ ਚੱਲ ਰਹੇ ਕਿਸਾਨ ਸੰਘਰਸ਼ ’ਚ ਗਿਆ ਸੀ ਤੇ ਉੱਥੇ ਕਈ ਦਿਨ ਸੰਘਰਸ਼ ’ਚ ਕਾਰਜਸ਼ੀਲ ਰਿਹਾ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਣ ਉਹ ਲਗਭਗ ਇਕ ਹਫਤਾ ਪਹਿਲਾਂ ਪਿੰਡ ਵਾਪਸ ਆ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ 'ਭਾਜਪਾ' ਨੂੰ ਇਕ ਹੋਰ ਝਟਕਾ, ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ

ਇੱਥੇ ਉਸ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਗਈ, ਜਿਸ ਕਾਰਣ ਉਹ ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾਉਂਦਾ ਰਿਹਾ ਪਰ ਉਸ ਦੀ ਮੌਤ ਹੋ ਗਈ ਤੇ ਉਸ ਦਾ ਪਿੰਡ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਆਰਾ ਸਿੰਘ ਕਾਫੀ ਗਰੀਬੀ ਦਾ ਸ਼ਿਕਾਰ ਸੀ ਪਰ ਫਿਰ ਵੀ ਉਸ ਨੂੰ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਚੱਲ ਰਹੇ ਘੋਲ ਨਾਲ ਕਾਫੀ ਲਗਾਅ ਸੀ, ਜਿਸ ਕਾਰਣ ਉਹ ਇਸ ਘੋਲ ’ਚ ਸ਼ਾਮਲ ਹੋਇਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਆਹੁਤਾ ਨਾਲ ਵੱਡੀ ਵਾਰਦਾਤ, ਬੰਦ ਕੋਠੀ 'ਚ 5 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਪਿਆਰਾ ਸਿਘ ਆਪਣੇ ਪਿੱਛੇ ਤਿੰਨ ਧੀਆਂ ਤੇ ਪਤਨੀ ਨੂੰ ਛੱਡ ਗਿਆ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਵੀ ਜਾਰੀ ਲਿਖਤੀ ਪ੍ਰੈੱਸ ਨੋਟ ’ਚ ਪਿਆਰਾ ਸਿੰਘ ਦੀ ਹੋਈ ਮੌਤ ’ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਨੋਟ : ਕਿਸਾਨ ਅੰਦੋਲਨ ਦਰਮਿਆਨ ਜਾਨਾਂ ਗੁਆਉਣ ਵਾਲੇ ਕਿਸਾਨਾਂ-ਮਜ਼ਦੂਰਾਂ ਬਾਰੇ ਸਾਂਝੇ ਕਰੋ ਵਿਚਾਰ


Babita

Content Editor

Related News