ਝੋਨਾ ਲਾ ਕੇ ਆ ਰਹੇ ਮਜ਼ਦੂਰ ਨਾਲ ਵਾਪਰੀ ਅਣਹੋਣੀ, ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ
Wednesday, Jun 21, 2023 - 05:14 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗਿਲਜ਼ੇਵਾਲਾ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਖੇਤ 'ਚ ਝੋਨਾ ਲਾਉਣ ਗਿਆ ਮਜ਼ਦੂਰ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤੋਂ ਟਰਾਲੀ 'ਚ ਸਵਾਰ ਹੋ ਕੇ ਮਜ਼ਦੂਰ ਕੋਠੇ ਸੰਤਾ ਸਿੰਘ ਦੇ ਖੇਤ 'ਚ ਝੋਨਾ ਲਗਾਉਣ ਲਈ ਗਏ। ਜਦੋਂ ਉਹ ਝੋਨਾ ਲਾ ਕੇ ਰਾਤ ਦੇ ਕਰੀਬ 8 ਵਜੇ ਟਰਾਲੀ 'ਚ ਵਾਪਸ ਮੁੜ ਰਹੇ ਸਨ ਤਾਂ ਤਿੰਨ ਮਜ਼ਦੂਰ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਨੂੰ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ : ਭੂਆ ਦੇ ਪਿੰਡ ਮੇਲਾ ਦੇਖਣ ਗਿਆ ਸੀ ਮੁੰਡਾ, ਅੱਧੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਕਤਲ
ਟਰਾਲੀ 'ਚ 15 ਦੇ ਕਰੀਬ ਮਜ਼ਦੂਰ ਸਵਾਰ ਸਨ। ਕਰੰਟ ਲੱਗਣ ਕਾਰਨ ਜਗਜੀਤ ਸਿੰਘ ਨਾਂ ਦੇ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਸੁਖਮੰਦਰ ਸਿੰਘ ਅਤੇ ਮਲਕੀਤ ਸਿੰਘ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਦਾ ਚਲ ਰਿਹਾ ਹੈ।
ਇਹ ਵੀ ਪੜ੍ਹੋ : CM ਮਾਨ ਤੱਕ ਪੁੱਜੀ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ 48 ਤਹਿਸੀਲਦਾਰਾਂ ਦੀ List
ਇਸ ਘਟਨਾ ਬਾਰੇ ਬੋਲਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਮ੍ਰਿਤਕ ਜਗਜੀਤ ਸਿੰਘ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ। ਉਸ ਦੇ ਜਾਣ ਪਿੱਛੋਂ ਹੁਣ ਪਰਿਵਾਰ ਦਾ ਕੋਈ ਸਹਾਰਾ ਨਹੀਂ ਬਚਿਆ ਹੈ। ਉਸ ਨੇ ਸਰਕਾਰ ਨੂੰ ਗਰੀਬ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਾਈ ਅਤੇ ਨਾਲ ਹੀ ਬਿਜਲੀ ਦੀਆਂ ਨੀਵੀਆਂ ਤਾਰਾਂ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਗੱਲ ਕਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ