ਸੜਕ ਹਾਦਸੇ ''ਚ ਪ੍ਰਵਾਸੀ ਮਜ਼ਦੂਰ ਦੀ ਮੌਤ

04/30/2018 4:57:03 PM

ਮੇਹਟੀਆਣਾ (ਸੰਜੀਵ) : ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਅੱਡਾ ਫੁਗਲਾਣਾ ਵਿਖੇ ਬੀਤੀ ਰਾਤ ਹੋਏ ਸੜਕ ਹਾਦਸੇ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਸੇਵਾ ਦਾਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਅੱਡਾ ਫੁਗਲਾਣਾ ਨਜ਼ਦੀਕ ਗੋਨਰ ਰਿਸ਼ੀਦੇਵ (40) ਪੁੱਤਰ ਰਮਾ ਰਿਸ਼ੀਦੇਵ ਵਾਸੀ ਪਿੰਡ ਗਿਦਵਾਸ ਥਾਣਾ ਰਾਣੀਗੰਜ ਜ਼ਿਲਾ ਰਲੀਆ ਬਿਹਾਰ, ਹਾਲ ਵਾਸੀ ਫੁਗਲਾਣਾ ਪੈਦਲ ਜਾ ਰਿਹਾ ਸੀ ਕਿ ਇਕ ਕਾਰ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 
ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਕਾਰ ਨੰ.  ਪੀ. ਬੀ. 10-ਐੱਫ. ਐੱਮ-1589 ਨੂੰ ਕਬਜ਼ੇ 'ਚ ਲੈ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ। ਏ. ਐੱਸ. ਆਈ. ਸੇਵਾ ਦਾਸ ਅਨੁਸਾਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਹਾਦਸਾ ਕਿਵੇਂ ਵਾਪਰਿਆ ਇਸਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ।


Related News