ਕੁੱਲ੍ਹੜ ਪਿੱਜ਼ਾ ਕੱਪਲ ਦਾ ਨਿਹੰਗਾਂ ਨਾਲ ਪਿਆ ਰੌਲਾ, ਅਸ਼ਲੀਲ ਵੀਡੀਓ ਨੂੰ ਲੈ ਕੇ ਨਿਹੰਗਾਂ ਨੇ ਦਿੱਤੀ ਧਮਕੀ

Thursday, Oct 10, 2024 - 07:03 PM (IST)

ਕੁੱਲ੍ਹੜ ਪਿੱਜ਼ਾ ਕੱਪਲ ਦਾ ਨਿਹੰਗਾਂ ਨਾਲ ਪਿਆ ਰੌਲਾ, ਅਸ਼ਲੀਲ ਵੀਡੀਓ ਨੂੰ ਲੈ ਕੇ ਨਿਹੰਗਾਂ ਨੇ ਦਿੱਤੀ ਧਮਕੀ

ਜਲੰਧਰ- ਕੁੱਲ੍ਹੜ ਪਿੱਜ਼ਾ ਕੱਪਲ ਇਕ ਵਾਰ ਫਿਰ ਵਿਵਾਦਾਂ 'ਚ ਆ ਗਿਆ ਹੈ। ਇਸ ਦੇ ਨਾਲ ਹੀ ਬੁੱਢਾ ਦਲ ਦੇ ਨਿਹੰਗ ਸਿੰਘ ਵੱਡੀ ਗਿਣਤੀ 'ਚ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ 'ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੁੱਲ੍ਹੜ ਪਿੱਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਧਾਰਮਿਕ ਸਥਾਨ ਨੇੜੇ ਬੈਠੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ

PunjabKesariਵੀਡੀਓਜ਼ ਪਾਉਣ ਨੂੰ ਲੈ ਕੇ ਨਿਹੰਗਾਂ ਨੇ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਧਮਕੀ ਦਿੰਦੇ ਹੋਏ ਕਿਹਾ ਜੇਕਰ ਵੀਡੀਓ ਪਾਉਣੀ ਹੈ ਤਾਂ ਸਹਿਜ ਅਰੋੜਾ ਪੱਗ ਲਾਹ ਕੇ ਰੱਖੇ। ਸਾਡੇ ਕੋਲੋਂ ਕੌਮ ਦੀ ਬਦਨਾਮੀ ਨਹੀਂ ਵੇਖੀ ਜਾਂਦੀ। ਸਹਿਜ ਅਰੋੜਾ ਨਹੀਂ ਮੰਨੇਗਾ ਤਾਂ ਨਤੀਜੇ ਭੁਗਤੇਗਾ। ਉਨ੍ਹਾਂ ਸ਼ਰੇਆਮ ਧਮਕੀ ਦਿੰਦੇ ਕਿਹਾ ਕਿ ਤਿੰਨ ਦਿਨ ਬਾਅਦ ਉਹ ਫਿਰ ਆਉਣਗੇ ਅਤੇ ਉਸ ਦਿਨ ਕੁਝ ਵੱਡਾ ਹੋਵੇਗਾ। 

PunjabKesari

ਉਨ੍ਹਾਂ ਨੇ ਉਕਤ ਕੱਪਲ ਨੂੰ ਅਜਿਹੀ ਵੀਡੀਓ ਵਾਇਰਲ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਹੁਣ ਤੱਕ ਕੁੱਲ੍ਹੜ ਪਿੱਜ਼ਾ ਖ਼ਿਲਾਫ਼ ਮਾਮਲਾ ਕਿਉਂ ਨਹੀਂ ਦਰਜ ਹੋਇਆ। ਇਸੇ ਗੱਲ ਨੂੰ ਲੈ ਕੇ ਨਿਹੰਗ ਸਿੰਘਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਜੇਕਰ ਹੁਣ ਤੱਕ ਪੁਲਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਵੀਡੀਓ ਉਨ੍ਹਾਂ ਵੱਲੋਂ ਹੀ ਵਾਇਰਲ ਕੀਤੀ ਗਈ ਸੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿਚ ਖ਼ੁਦ ਸ਼ਿਕਾਇਤ ਦੇ ਦੀ ਗੱਲ ਪੁਲਸ ਨੂੰ ਕਹੀ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁੱਲ੍ਹੜ ਪਿੱਜ਼ਾ ਕੱਪਲ ਹੁਣ ਆਪਣੇ ਬੱਚੇ ਨੂੰ ਵੀ ਵੀਡੀਓ ਵਿਚ ਲੈ ਕੇ ਵੀਡੀਓ ਬਣਾਉਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ੍ਹੜ ਪਿੱਜ਼ਾ ਜੋੜੇ ਵੱਲੋਂ ਸਿੱਖਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋਕਿ ਨਿੰਦਣਯੋਗ ਹੈ।  ਉਥੇ ਹੀ ਉਨ੍ਹਾਂ ਦੱਸਿਆ ਕਿ ਅੱਜ ਗੱਲਬਾਤ ਦੌਰਾਨ ਉਨ੍ਹਾਂ ਕੁੱਲ੍ਹੜ ਪਿੱਜ਼ਾ ਜੋੜੇ ਦੀ ਭੈਣ ਨਾਲ ਗੱਲ ਕੀਤੀ। ਇਸ ਦੌਰਾਨ ਔਰਤ ਵੱਲੋਂ ਉਨ੍ਹਾਂ ਨਾਲ ਗਲਤ ਵਤੀਰਾ ਕੀਤਾ ਗਿਆ, ਜਿਸ ਤੋਂ ਬਾਅਦ ਨਿਹੰਗ ਸਿੰਘ ਦੁਕਾਨ ਤੋਂ ਬਾਹਰ ਆ ਗਏ। ਇਸ ਦੌਰਾਨ ਕੁੱਲ੍ਹੜ ਪਿੱਜ਼ਾ ਜੋੜੇ ਦੀ ਦੁਕਾਨ ਦੇ ਬਾਹਰ ਭਾਰੀ ਹੰਗਾਮਾ ਹੋਇਆ।

ਇਹ ਵੀ ਪੜ੍ਹੋ- ਸ਼ਰਾਬ ਕਾਰਨ ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਭਰਾ ਨੇ ਭਰਾ ਦਾ ਕਰ 'ਤਾ ਕਤਲ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News