UK ਜਾ ਕੇ ਕੁੱਲ੍ਹੜ ਪਿੱਜ਼ਾ ਕੱਪਲ ਨੇ ਕੀਤੀ ਨਵੀਂ ਸ਼ੁਰੂਆਤ, ਵੀਡੀਓ ਕੀਤੀ ਸਾਂਝੀ

Friday, Jan 24, 2025 - 09:59 AM (IST)

UK ਜਾ ਕੇ ਕੁੱਲ੍ਹੜ ਪਿੱਜ਼ਾ ਕੱਪਲ ਨੇ ਕੀਤੀ ਨਵੀਂ ਸ਼ੁਰੂਆਤ, ਵੀਡੀਓ ਕੀਤੀ ਸਾਂਝੀ

ਜਲੰਧਰ- ਪੰਜਾਬ ਦੇ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ UK ਪੁੱਜ ਗਿਆ ਹੈ, ਜਿੱਥੇ ਉਨ੍ਹਾਂ ਨੇ ਪਹਿਲਾਂ ਏਅਰਪੋਰਟ ਪੁੱਜਣ ਦੀ ਵੀਡੀਓ ਪਾਈ ਸੀ ਅਤੇ ਹੁਣ ਉਨ੍ਹਾਂ ਨੇ ਗੱਡੀ ‘ਚ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ‘ਚ ਸਹਿਜ ਅਰੋੜਾ ਇਥੇ ਪੁੱਜਣ ਤੋਂ ਬਾਅਦ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਏ ਹਨ। ਇਥੇ ਆ ਕੇ ਉਨ੍ਹਾਂ ਨੇ ਸਾਊਥ ਹਾਲ ‘ਚ ਗੁਰੂਘਰ ‘ਚ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।

ਇਹ ਵੀ ਪੜ੍ਹੋ-ਕਿਉਂ ਛੱਡਿਆ ਕੁੱਲ੍ਹੜ ਪਿੱਜ਼ਾ ਕੱਪਲ ਨੇ ਇੰਡੀਆ, ਖੋਲ੍ਹਿਆ ਭੇਤ

ਇਸ ਤੋਂ ਪਹਿਲਾਂ ਕੁੱਲ੍ਹੜ ਪਿੱਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਹਵਾਈ ਅੱਡੇ ਦੀ ਵੀਡੀਓ ਸਾਂਝੀ ਕੀਤੀ ਸੀ, ਜੋ ਉਨ੍ਹਾਂ ਦੇ ਯੂਕੇ ਜਾਣ ਦੀ ਗਵਾਹੀ ਭਰਦੀ ਵਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਤੋਂ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਦੇ ਇੰਗਲੈਂਡ ਸ਼ਿਫਟ ਹੋਣ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਸੀ। ਹੁਣ ਉਨ੍ਹਾਂ ਦੇ ਵਿਦੇਸ਼ ਜਾਣ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਹ ਜੋੜਾ ਆਪਣੇ ਬੱਚੇ ਸਮੇਤ ਅੰਮ੍ਰਿਤਸਰ ਏਅਰਪੋਰਟ ਤੋਂ ਵਿਦੇਸ਼ ਜਾਂਦਾ ਨਜ਼ਰ ਆ ਰਿਹਾ ਹੈ।

 

ਦੱਸਣਯੋਗ ਹੈ ਕਿ ਇਸ ਜੋੜੇ ਦੁਆਰਾ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਵਿਵਾਦ ਹੋਇਆ। ਸਹਿਜ ਅਰੋੜਾ ਦੇ ਪੱਗ ਬੰਨ੍ਹਣ 'ਤੇ ਵੀ ਵਿਵਾਦ ਹੋਇਆ ਸੀ। ਨਿਹੰਗਾਂ ਨੇ ਸਹਿਜ ਅਰੋੜਾ ਨੂੰ ਧਮਕੀ ਦਿੱਤੀ। ਇਸ 'ਚ ਕਿਹਾ ਗਿਆ ਸੀ ਕਿ ਜਾਂ ਤਾਂ ਉਸ ਨੂੰ ਵੀਡੀਓ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਪੱਗ ਬੰਨ੍ਹਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਈ ਧਮਕੀਆਂ ਅਤੇ ਲੋਕਾਂ ਦੀ ਟ੍ਰੋਲਿੰਗ ਤੋਂ ਬਾਅਦ ਉਨ੍ਹਾਂ ਨੇ ਇਹ ਯੂ.ਕੇ. ਜਾਣ ਦਾ ਫੈਸਲਾ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News