ਕੇਪੀਐਸ ਗਿੱਲ ਦੀ ਮਾਂ ਨੇ ਕਿਹਾ ਪੁੱਤਰਾ, ਮੇਰੀ ਅਰਥੀ ਨੂੰ ਮੋਢਾ ਦੇਣ ਲਈ ਤਾਂ ਰੁਕ ਜਾਂਦਾ

05/27/2017 8:15:45 PM

ਚੰਡੀਗੜ੍ਹ— ਪੰਜਾਬ ਦੇ ਸਾਬਕਾ ਡੀਜੀਪੀ ਕੰਵਰ ਪਾਲ ਸਿੰਘ ਗਿੱਲ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਘਰ ਸ਼ੋਕ ਦਾ ਮਾਹੌਲ ਹੈ। ਕੇ. ਪੀ. ਐਸ. ਗਿੱਲ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਦੀ ਮਾਂ ਡਾ. ਸਤਵੰਤ ਕੌਰ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ। ਸਤਵੰਤ ਕੌਰ ਨੇ ਆਪਣੇ ਪੁੱਤਰ ਦੇ ਤਜ਼ੁਰਬੇ ਨੂੰ ਨਮ ਅੱਖਾਂ ਨਾਲ ਸਾਂਝਾ ਕੀਤਾ। ਸਤਵੰਤ ਕੌਰ ਮੁਤਾਬਕ ਉਨ੍ਹਾਂ ਦਾ ਪੁੱਤਰ ਕਦੇ ਫੈਸਲੇ ਲੈਣ ਤੋਂ ਡਰਦਾ ਨਹੀਂ ਸੀ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਅੱਤਵਾਦ ਤੋਂ ਮੁਕਤ ਹੋ ਕੇ ਖੁੱਲ੍ਹੀ ਹਵਾ 'ਚ ਸਾਹ ਲੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ 82 ਸਾਲ ਦੇ ਕੇ. ਪੀ. ਐਸ. ਗਿੱਲ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਗੰਗਾਰਾਮ ਹਸਪਤਾਲ 'ਚ ਦੇਹਾਂਤ ਹੋ ਗਿਆ। ਸਤਵੰਤ ਕੌਰ ਨੇ ਇਹ ਵੀ ਦੱਸਿਆ ਕਿ ਦੇਸ਼ ਦੁਨੀਆ 'ਚ ਮਸ਼ਹੂਰ ਗਿੱਲ ਜਦੋਂ ਰਿਟਾਇਰ ਹੋਇਆ ਤਾਂ ਉਨ੍ਹਾਂ ਕੋਲ ਕੁਲ ਜਮਾਂ ਡੇਢ ਲੱਖ ਰੁਪਏ ਵੀ ਨਹੀਂ ਸਨ। ਮਾਂ ਨੂੰ ਆਪਣੇ ਪੁੱਤਰ ਦੀ ਈਮਾਨਦਾਰੀ 'ਤੇ ਹਮੇਸ਼ਾ ਮਾਣ ਰਿਹਾ, ਬਸ ਇਕ ਹੀ ਤਮੰਨਾ ਉਨ੍ਹਾਂ ਦੇ ਦਿਲ 'ਚ ਹੈ ਕਿ ਉਨ੍ਹਾਂ ਦਾ ਪੁੱਤਰ ਜੇਕਰ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਦਿੰਦਾ।


Related News