ਕੋਟਲਾ ਬ੍ਰਾਂਚ ਨਹਿਰ 29 ਮਈ ਤੋਂ 11 ਜੂਨ ਤੱਕ ਰਹੇਗੀ ਬੰਦ

05/27/2020 4:30:41 PM

ਚੰਡੀਗੜ੍ਹ : ਪੰਜਾਬ ਜਲ ਸਰੋਤ ਵਿਭਾਗ ਨੇ ਦੱਸਿਆ ਹੈ ਕਿ ਭੀਖੀ ਰਜਬਾਹੇ ਦੇ ਹੈੱਡ 'ਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਪਟਿਆਲਾ ਫੀਡਰ-1 'ਚੋਂ ਨਿਕਲਦੀ ਕੋਟਲਾ ਬ੍ਰਾਂਚ ਨਹਿਰ 14 ਦਿਨ ਬੰਦ ਰਹੇਗੀ। ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਜਲ ਸਰੋਤ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਭੀਖੀ ਰਜਬਾਹੇ ਦੇ ਹੈੱਡ ’ਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਨਿਬੇੜਨ ਲਈ ਕੋਟਲਾ ਬ੍ਰਾਂਚ ਨਹਿਰ 29 ਮਈ ਤੋਂ 11 ਜੂਨ, 2020 (ਦੋਵੇਂ ਦਿਨ ਸ਼ਾਮਲ) ਤੱਕ ਬੰਦ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਾਰਦਨ ਇੰਡੀਆ ਕੈਨਾਲ ਐਂਡ ਡਰੇਨੇਜ ਐਕਟ, 1873 ਅਧੀਨ ਜਾਰੀ ਨਿਯਮਾਂ ਦੇ ਰੂਲ ਨੰਬਰ 63 ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।


Babita

Content Editor

Related News