ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਝਟਕਾ, ਇਸ ਰੋਸ ਵਜੋਂ ਵੱਡੇ ਆਗੂਆਂ ਨੇ ਦਿੱਤੇ ਅਸਤੀਫ਼ੇ

Wednesday, Oct 14, 2020 - 06:13 PM (IST)

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਝਟਕਾ, ਇਸ ਰੋਸ ਵਜੋਂ ਵੱਡੇ ਆਗੂਆਂ ਨੇ ਦਿੱਤੇ ਅਸਤੀਫ਼ੇ

ਕੋਟਕਪੂਰਾ (ਨਰਿੰਦਰ): ਅੱਜ ਕੋਟਕਪੂਰਾ ਇਲਾਕੇ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਯੂਨੀਅਨ ਨਾਲ ਸਬੰਧਤ 8 ਇਕਾਈਆਂ ਦੇ ਆਗੂਆਂ ਨੇ ਹਰਿੰਦਰ ਸਿੰਘ ਲੱਖੋਵਾਲ ਦੇ ਖੇਤੀ ਆਰਡੀਨੈਂਸ ਦੇ ਸਬੰਧ 'ਚ ਸੁਪਰੀਮ ਕੋਰਟ 'ਚ ਰਿੱਟ ਪਾਉਣ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਇਸ ਸਬੰਧ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲਾ ਕੋਟਕਪੂਰਾ ਬਲਾਕ ਦੀਆਂ 8 ਇਕਾਈਆਂ ਦੇ ਪ੍ਰਧਾਨਾਂ, ਬਲਾਕ ਸਕੱਤਰਾਂ ਅਤੇ ਕਮੇਟੀ ਮੈਂਬਰਾਂ ਦੀ ਸਾਂਝੀ ਮੀਟਿੰਗ ਲਾਲਾ ਲਾਜਪਤ ਰਾਏ ਮਿਊਂਸੀਪਲ ਪਾਰਕ ਵਿਖੇ ਹੋਈ।

ਇਹ ਵੀ ਪੜ੍ਹੋ: ਅਸਲਾਧਾਰਕਾਂ ਲਈ ਅਹਿਮ ਖ਼ਬਰ: 13 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਲਾਈਸੈਂਸ

ਇਸ ਮੀਟਿੰਗ ਦੌਰਾਨ ਜਥੇਬੰਦੀ ਦੀਆਂ 8 ਇਕਾਈਆਂ ਦੇ ਪ੍ਰਧਾਨਾਂ, ਸਕੱਤਰਾਂ, ਸੀਨੀਅਰ ਕਮੇਟੀ ਮੈਂਬਰਾਂ ਅਤੇ ਕੋਟਕਪੂਰਾ ਦੀ ਸਮੂਹ ਕਮੇਟੀ, ਜਿਸ 'ਚ ਕੁਲਵਿੰਦਰ ਸਿੰਘ ਹਰੀਏਵਾਲਾ ਬਲਾਕ ਪ੍ਰਧਾਨ ਕੋਟਕਪੂਰਾ, ਹਰਜਿੰਦਰ ਸਿੰਘ ਸੰਧੂ ਵੀਰੇਵਾਲਾ ਖੁਰਦ, ਸ਼ਮਸ਼ੇਰ ਸਿੰਘ ਜਲਾਲੇਆਣਾ, ਗੁਰਪ੍ਰੀਤ ਸਿੰਘ ਢਿੱਲੋਂ ਨਰੈਣ ਗੜ੍ਹ, ਗੁਰਪਾਲ ਸਿੰਘ ਟਿੱਬੀ ਭਰਾਈਆਂ, ਗੁਰਸੇਵਕ ਸਿੰਘ ਕੋਠੇ ਧਾਲੀਵਾਲ, ਕੌਰ ਸਿੰਘ ਮਚਾਕੀ ਮੱਲ ਸਿੰਘ, ਬਿੰਦਰ ਸਿੰਘ ਰੱਤੀ ਰੋੜੀ, ਰੂਪ ਸਿੰਘ ਰੱਤੀ ਰੋੜੀ ਜ਼ਿਲਾ ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਢੀਮਾਂ ਵਾਲੀ ਸ਼ਾਮਲ ਹਨ ਨੇ ਜਥੇਬੰਦੀ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਬਲਕਰਨ ਸਿੰਘ ਰੱਤੀ ਰੋੜੀ, ਹਰਪਾਲ ਸਿੰਘ ਮਚਾਕੀ, ਸੁਖਦੇਵ ਸਿੰਘ ਰੱਤੀ ਰੋੜੀ, ਗੁਰਦਿੱਤਾ ਸਿੰਘ, ਗੁਰਮੇਲ ਸਿੰਘ ਜਲਾਲੇਆਣਾ, ਸ਼ਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਢੀਮਾਂ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:  25 ਸਾਲ ਬਾਅਦ ਵਿਦੇਸ਼ੋਂ ਮੁੜਿਆ 65 ਸਾਲਾ ਬਜ਼ੁਰਗ ਕਿਸਾਨਾਂ ਲਈ ਬਣਿਆ ਮਿਸਾਲ,ਵਿਰੋਧੀ ਵੀ ਲੱਗੇ ਤਾਰੀਫ਼ਾਂ ਕਰਨ


author

Shyna

Content Editor

Related News