ਕੋਟਕਪੂਰਾ ''ਚ ਸਾਹਮਣੇ ਆਈ ਲਾਪਰਵਾਹੀ, ਝੰਡਾ ਉਲਟਾ ਲਹਿਰਾਇਆ

Tuesday, Aug 15, 2017 - 04:17 PM (IST)

ਕੋਟਕਪੂਰਾ ''ਚ ਸਾਹਮਣੇ ਆਈ ਲਾਪਰਵਾਹੀ, ਝੰਡਾ ਉਲਟਾ ਲਹਿਰਾਇਆ

ਕੋਟਕਪੂਰਾ, (ਨਰਿੰਦਰ ਬੈੜ) - ਕੋਟਕਪੂਰਾ ਵਿਖੇ ਅਜ਼ਾਦੀ ਦਿਵਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਹੋਏ ਤਹਿਸੀਲ ਪੱਧਰ ਦੇ ਸਮਾਗਮ ਦੌਰਾਨ ਤਹਿਸੀਲਦਾਰ ਅਸ਼ੋਕ ਬਾਂਸਲ ਵਲੋਂ ਝੰਡਾ ਲਹਿਰਾਇਆ ਗਿਆ। ਸਮਾਗਮ ਦੌਰਾਨ ਪੁਲਸ ਮੁਲਾਜ਼ਮ ਦੀ ਲਾਪਰਵਾਹੀ ਕਾਰਨ ਤਿਰੰਗਾ ਉਲਟਾ ਲਹਿਰਾਇਆ ਗਿਆ। ਇਸ ਦਾ ਪਤਾ ਅਧਿਕਾਰੀਆਂ ਨੂੰ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦੌਰਾਨ ਸਲਾਮੀ ਲੈਣ ਲੱਗਿਆਂ ਹੀ ਲੱਗਾ। ਤੁਰੰਤ ਝੰਡੇ ਨੂੰ ਦੁਬਾਰਾ ਉਤਾਰ ਕੇ ਸਿੱਧਾ ਕਰਕੇ ਚੜਾਇਆ ਗਿਆ । ਤਹਿਸੀਲਦਾਰ ਅਸ਼ੋਕ ਬਾਂਸਲ ਨੇ ਕਿਹਾ ਕਿ ਝੰਡਾ ਚੜਾਉਣ ਦੀ ਜਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਸੀ, ਇਸ ਲਈ ਪੁਲਸ ਪ੍ਰਸ਼ਾਸਨ ਨੂੰ ਲਿਖਿਆ ਜਾ ਰਿਹਾ ਹੈ। ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਪਰਵਾਹੀ ਦੇ ਜਿੰਮੇਵਾਰ ਏ. ਐਸ. ਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।


Related News