ਕੋਟਕਪੂਰਾ: ਈ.ਵੀ.ਐਮ. ਮਸ਼ੀਨ ਖ਼ਰਾਬ ਹੋਣ ਕਰਕੇ ਦੇਰੀ ਨਾਲ ਸ਼ੁਰੂ ਵੋਟਿੰਗ

Sunday, Feb 14, 2021 - 10:15 AM (IST)

ਕੋਟਕਪੂਰਾ (ਨਰਿੰਦਰ ਬੈੜ): ਕੋਟਕਪੂਰਾ ਦੇ ਵਾਰਡ ਨੰਬਰ 8 ਦੀਆਂ ਵੋਟਾਂ ਪਾਉਣ ਲਈ ਸਥਾਨਕ ਮਾਰਕਿਟ ਕਮੇਟੀ ਵਿੱਚ ਬਣੇ 15 ਨੰਬਰ ਬੂਥ ਦੀ ਈ ਵੀ ਐਮ ਮਸ਼ੀਨ ਖਰਾਬ ਹੋਣ ਕਾਰਨ 8 ਵਜੇ ਪੋਲਿੰਗ ਸ਼ੁਰੂ ਨਹੀਂ ਹੋ ਸਕੀ। ਜਿਸ ਕਾਰਨ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਤੋਂ ਬਾਅਦ ਹੋਰ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਤੇ 9.20 ਤੇ ਪੋਲਿੰਗ ਸ਼ੁਰੂ ਹੋ ਸਕੀ।ਕੋਟਕਪੂਰਾ ’ਚ ਪੁਲਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ‘ਸਿੱਧੂ ਦੇ ਮਹਿਕਮੇ ਨੂੰ ਲੈ ਕੇ ਫਸੀ ਹੋਈ ਹੈ ਘੁੰਢੀ’

PunjabKesari

ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਜੋ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਰਾਜ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚੜਾਉਣ ਲਈ ਕੁਲ 30 ਆਈ. ਏ. ਐੱਸ./ਪੀ. ਸੀ. ਐੱਸ. ਅਫਸਰ ਬਤੌਰ ਆਬਜਰਵਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ  ਤੋ ਇਲਾਵਾ ਪੰਜਾਬ ਪੁਲਸ ਦੇ ਆਈ. ਜੀ./ਡੀ. ਆਈ. ਜੀ ਰੈਂਕ ਦੇ ਪੁਲਸ ਆਬਜਰਵਰ ਵੀ ਤੈਨਾਤ ਕੀਤੇ ਹਨ, ਜਿਨ੍ਹਾਂ ’ਚ ਮੋਹਾਲੀ, ਰੋਪੜ ਅਤੇ ਫਤਿਹਗੜ੍ਹ ਸਾਹਿਬ ਲਈ ਸ੍ਰੀ ਮੁੱਖਵਿੰਦਰ ਸਿੰਘ ਛੀਨਾ, ਆਈ. ਪੀ. ਐੱਸ., ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਲਈ ਸ੍ਰੀ ਸੁਰਜੀਤ ਸਿੰਘ, ਆਈ. ਪੀ. ਐੱਸ., ਬਠਿੰਡਾ, ਮਾਨਸਾ, ਫਰੀਦਕੋਟ ਲਈ ਸ੍ਰੀ ਬਲਜੋਤ ਸਿੰਘ ਰਾਠੌਰ, ਆਈ. ਪੀ.ਐੱਸ., ਹੁਸਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ ਲਈ ਸ੍ਰੀ ਸੁਰਿੰਦਰ ਕੁਮਾਰ ਕਾਲੀਆ, ਆਈ. ਪੀ. ਐੱਸ., ਫਿਰੋਜ਼ਪੁਰ, ਮੁਕਤਸਰ, ਮੋਗਾ ਅਤੇ ਫਾਜ਼ਿਲਕਾ ਲਈ ਹਰਬਾਜ ਸਿੰਘ, ਆਈ.ਪੀ.ਐੱਸ. ਅਤੇ ਪਟਿਆਲਾ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਲਈ ਸ੍ਰੀ ਗੁਰਿੰਦਰ ਸਿੰਘ ਢਿਲੋਂ, ਆਈ. ਪੀ. ਐੱਸ. ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ, ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ

PunjabKesari

ਇਹ ਵੀ ਪੜ੍ਹੋ:  ਵਿਰੋਧੀ ਦਲ ਲੋਕਲ ਬਾਡੀ ਚੋਣਾਂ ’ਚ ਸੰਭਾਵਿਤ ਹਾਰ ਦੇਖ ਕੇ ਕਰ ਰਹੇ ਝੂਠਾ ਪ੍ਰਚਾਰ: ਜਾਖੜ


Shyna

Content Editor

Related News