ਪੁਲਸ ਦੀ ਗੱਡੀ 'ਚੋਂ ਡੁੱਲਦਾ ਰਿਹਾ ਡੀਜ਼ਲ, ਲੋਕਾਂ ਨੂੰ ਪਿਆ ਭੁਗਤਣਾ (ਵੀਡੀਓ)
Friday, Nov 01, 2019 - 04:16 PM (IST)
ਜਲੰਧਰ (ਸੋਨੂੰ) - ਜਲੰਧਰ ਦੇ ਕਿਸ਼ਨਪੁਰੇ ਚੌਕ 'ਚੋਂ ਲੰਘ ਰਹੀ ਪੰਜਾਬ ਪੁਲਸ ਦੀ ਇਕ ਗੱਡੀ 'ਚ ਡੀਜ਼ਲ ਦੀ ਕੈਨੀ ਰੱਖੀ ਹੋਈ ਸੀ, ਜਿਸ ਦੇ ਸੜਕ 'ਤੇ ਡੁੱਲ ਜਾਣ ਦੀ ਸੂਚਨਾ ਮਿਲੀ ਹੈ। ਸਾਰੀ ਸੜਕ 'ਤੇ ਡੀਜ਼ਲ ਰੁੜ ਜਾਣ ਕਾਰਨ ਵਾਹਨਾਂ 'ਤੇ ਜਾ ਰਹੇ ਕਈ ਲੋਕ ਫਿਸਲ ਕੇ ਡਿੱਗ ਪਏ, ਜਿਨ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਪੁਲਸ ਦੀ ਗੱਡੀ 'ਚ ਸਵਾਰ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਗੱਡੀ 'ਚ ਪਈ ਡੀਜ਼ਲ ਦੀ ਕੁਨੀ ਰੁੜ ਰਹੀ ਹੈ। ਕੈਨੀ ਦੇ ਰੁੜਨ ਦੇ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਗੱਡੀ ਰੋਕ ਲਈ ਪਰ ਉਦੋਂ ਤੱਕ ਸਾਰਾ ਡੀਜ਼ਲ ਸੜਕ 'ਤੇ ਰੁੜ ਚੁੱਕਾ ਸੀ।
ਇਸ ਮਾਮਲੇ ਦੇ ਸਬੰਧ 'ਚ ਜਦੋਂ ਏ. ਸੀ. ਪੀ ਨਾਰਥ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।