ਕਿਸਾਨ ਯੂਨੀਅਨ ਨੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਨੂੰ ਰੈਸਟ ਹਾਊਸ ’ਚ ਬਣਾਇਆ ਬੰਦੀ

Sunday, Mar 28, 2021 - 11:34 AM (IST)

ਕਿਸਾਨ ਯੂਨੀਅਨ ਨੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਨੂੰ ਰੈਸਟ ਹਾਊਸ ’ਚ ਬਣਾਇਆ ਬੰਦੀ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ): ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਜਪਾ ਦੇ ਪੰਜਾਬ ਦੇ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੂੰ ਸਥਾਨਕ ਰੈਸਟ ਹਾਊਸ ’ਚ ਉਸ ਸਮੇਂ ਬੰਦੀ ਬਣਾ ਲਿਆ ਜਦੋਂ ਉਹ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਜਿਸ ਦੀ ਭਣਕ ਕਿਸਾਨਾਂ ਨੂੰ ਪੈ ਗਈ ਅਤੇ ਵੇਖਦੇ ਹੀ ਵੇਖਦੇ ਸੈਂਕੜੇ ਕਿਸਾਨ ਟਰਾਲੀਆਂ ਭਰ ਕੇ ਰੈਸਟ ਹਾਊਸ ਵਿਚ ਪੁੱਜ ਗਏ ਅਤੇ ਪ੍ਰਵੀਨ ਬਾਂਸਲ ਨੂੰ ਬੰਦੀ ਬਣਾ ਲਿਆ।ਇਸ ਮੌਕੇ ਕਿਸਾਨਾਂ ਨੇ ਡੀ. ਸੀ. ਕੰਪਲੈਕਸ ਰੋਡ ਜਾਮ ਕਰ ਕੇ ਧਰਨਾ ਵੀ ਦੇ ਦਿੱਤਾ। ਭਾਜਪਾ ਆਗੂ ਨੂੰ ਬੰਦੀ ਬਣਾਉਣ ਦੀ ਸੂਚਨਾ ਮਿਲਦਿਆਂ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਤੇ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਭਾਰੀ ਪੁਲਸ ਫੋਰਸ ਲੈ ਕੇ ਰੈਸਟ ਹਾਊਸ ਪੁੱਜ ਗਏ ਅਤੇ ਰੈਸਟ ਹਾਊਸ ਦੇ ਸਾਰੇ ਗੇਟ ਬੰਦ ਕਰ ਦਿੱਤੇ।

ਇਹ ਵੀ ਪੜ੍ਹੋ:  ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ। ਤਿੰਨ ਖੇਤੀਬਾੜੀ ਕਾਨੂੰਨ ਪਾਸ ਕਰ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤਬਾਹ ਕਰਨ ਦਾ ਮਨ ਬਣਾ ਲਿਆ ਹੈ।ਭਾਜਪਾ ਦੇ ਪੰਜਾਬ ਦੇ ਆਗੂ ਵੀ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਨਹੀਂ ਮਾਰਦੇ। ਇਸ ਕਾਰਣ ਇਨ੍ਹਾਂ ਆਗੂਆਂ ਦਾ ਸਾਡੇ ਵੱਲੋਂ ਘਿਰਾਓ ਕੀਤਾ ਜਾ ਰਿਹਾ ਹੈ।ਕਿਸਾਨਾਂ ਦੇ ਘਿਰਾਓ ਕਰਨ ਤੋਂ ਬਾਅਦ ਭਾਜਪਾ ਦੇ ਵਾਈਸ ਪ੍ਰਧਾਨ ਪ੍ਰਵੀਨ ਬਾਂਸਲ ਨੇ ਪ੍ਰੈੱਸ ਕਾਨਫਰੰਸ ਮਗਰੋਂ ਬਾਹਰ ਨਿਕਲਣਾ ਚਾਹਿਆ ਪਰ ਪੁਲਸ ਨੇ ਕਿਹਾ ਕਿ ਬਾਹਰ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ। ਉਹ ਤੁਹਾਨੂੰ ਬਾਹਰ ਨਹੀਂ ਜਾਣ ਦੇਣਗੇ। ਇਸ ਤੋਂ ਬਾਅਦ ਉਹ ਫਿਰ ਰੈਸਟ ਹਾਊਸ ਦੇ ਕਮਰੇ ’ਚ ਬੈਠ ਗਏ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ।

ਇਹ ਵੀ ਪੜ੍ਹੋ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਲਾਇਆ ਮੌਤ ਨੂੰ ਗਲ


author

Shyna

Content Editor

Related News