ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ

Thursday, Jan 07, 2021 - 09:52 AM (IST)

ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ

ਸਿੰਘੂ/ਟਿਕਰੀ ਬਾਰਡਰ (ਹਰੀਸ਼) : ਬੀਤੇ ਸੋਮਵਾਰ ਨੂੰ ਵਿਗਿਆਨ ਭਵਨ ’ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਬੇਸਿੱਟਾ ਰਹੀ। ਹੁਣ ਮੁੜ ਦੋਵੇਂ ਧਿਰਾਂ 8 ਜਨਵਰੀ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਦਰਮਿਆਨ ਕੜਾਕੇ ਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਦੱਸ ਦੇਈਏ ਕਿ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ 42ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਇਨ੍ਹਾਂ ਕਿਸਾਨਾਂ ਲਈ ਲੰਗਰ ਤਾਂ ਹਨ ਹੀ, ਕੁਝ ਕਿਸਾਨ ਖੁਦ ਵੀ ਆਪਣੀ ਟਰਾਲੀਆਂ ਦੇ ਆਸ-ਪਾਸ ਆਪਣੇ ਲਈ ਖਾਣਾ ਤਿਆਰ ਕਰਦੇ ਹਨ। ਸਿੰਘੂ ਬਾਰਡਰ ’ਤੇ ਲੱਗੇ ਜ਼ਿਆਦਾਤਰ ਲੰਗਰਾਂ ਦੀ ਕਮਾਨ ਔਰਤਾਂ ਨੇ ਹੀ ਸੰਭਾਲੀ ਹੋਈ ਹੈ ਜਾਂ ਉਹ ਵੀ ਬਰਾਬਰ ਦੀਆਂ ਹਿੱਸੇਦਾਰ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ

PunjabKesari

‘10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ’
ਖਰੜ ਦੇ ਨਜਦੀਕੀ ਪਿੰਡ ਘੜੂੰਆਂ ਦੇ ਗਗਨਪ੍ਰੀਤ ਸਿੰਘ ਬੀ. ਐੱਸ. ਸੀ., ਐਨੀਮੇਸ਼ਨ ਮਲਟੀ ਮੀਡੀਆ ਹਨ। ਉਹ ਪਿੰਡ ਦੇ ਲੰਗਰ ਦੇ ਨਾਲ ਪਹਿਲੇ ਦਿਨ ਤੋਂ ਹੀ ਇੱਥੇ ਡਟੇ ਹੋਏ ਹਨ। ਇੱਥੇ ਲੰਗਰ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਜੋ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹਨ। ਉਹ ਦੱਸਦੇ ਹਨ ਕਿ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਦੁੱਧ ਪਹੁੰਚਾਇਆ ਜਾਂਦਾ ਹੈ ਅਤੇ ਲੰਗਰ ਵਿਚ ਰੋਜ਼ਾਨਾ 1200 ਲਿਟਰ ਦੁੱਧ ਸੰਗਤ ਲਈ ਲੱਗਦਾ ਹੈ। ਪਹਿਲੇ ਦਿਨ ਪਿੰਡ ਤੋਂ 5 ਟਰਾਲੀਆਂ ਵਿਚ 150 ਲੋਕ ਆਏ ਸਨ। ਬਾਅਦ ਵਿਚ ਜਗਰਾਓਂ, ਲੁਧਿਆਣਾ ਜ਼ਿਲੇ ਦੇ ਲਸੋਈ ਅਤੇ ਮੋਹਾਲੀ ਜ਼ਿਲੇ ਦੇ ਪਡਿਆਲਾ ਅਤੇ ਬਰੌਲੀ ਗਾਂਖੇਂ ਤੋਂ ਇੱਥੇ ਆਏ ਲੋਕਾਂ ਨੇ ਵੀ ਉਨ੍ਹਾਂ ਨਾਲ ਲੰਗਰ ਸਾਂਝਾ ਕਰ ਲਿਆ।

ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਪੱਤਰਕਾਰਾਂ ਨੂੰ ਕੀਤਾ ਸਲਾਮ

PunjabKesari
 

ਰਾਤ 12 ਵਜੇ ਤਕ ਚੱਲਣ ਵਾਲੇ ਲੰਗਰ ਵਿਚ ਰੋਜ਼ਾਨਾ 10 ਗੈਸ ਸਿਲੰਡਰ ਅਤੇ ਕਰੀਬ 2500 ਰੁਪਏ ਦਾ ਡੀਜ਼ਲ ਲੱਗਦਾ ਹੈ। ਆਸ-ਪਾਸ ਦੇ ਪਿੰਡਾਂ ਵਾਲੇ ਹਰ ਰੋਜ਼ ਗੁੜ ਅਤੇ ਦੋ-ਢਾਈ ਕੁਇੰਟਲ ਲੱਸੀ ਭੇਜਦੇ ਹਨ। ਦੇਸੀ ਘਿਓ ਨਾਲ ਬਣੀਆਂ ਪਿੰਨੀਆਂ ਵੀ ਰੋਜ਼ਾਨਾ ਪੁੱਜਦੀਆਂ ਹਨ। ਲੰਗਰ ਲਈ ਸਾਮਾਨ ਪੰਜਾਬ ਤੋਂ ਆਉਂਦਾ ਹੈ ਜਾਂ ਹਰਿਆਣਾ ਤੋਂ? ਇਸ ਸਵਾਲ ’ਤੇ ਗਗਨਪ੍ਰੀਤ ਕਹਿੰਦੇ ਹਨ ਕਿ ਆਸਪਾਸ ਤੋਂ ਸਬਜ਼ੀਆਂ ਅਤੇ ਆਟਾ ਆਦਿ ਆਉਂਦਾ ਹੈ। ਜ਼ਰੂਰਤ ਪੈਣ ’ਤੇ 4-5 ਲੋਕ ਵਾਪਸ ਪੰਜਾਬ ਵਿਚ ਆਪਣੇ ਪਿੰਡ ਜਾਂਦੇ ਹਨ ਅਤੇ ਪੈਸੇ ਲੈ ਆਉਂਦੇ ਹਨ, ਤਾਂ ਕਿ ਲੰਗਰ ਦਾ ਸਾਮਾਨ ਇੱਥੋਂ ਖਰੀਦ ਸਕਣ। ਕੁਝ ਲੋਕ ਇੱਥੇ ਲੰਗਰ ਵਿਚ ਵੀ ਪੈਸੇ ਦਾਨ ਦੇ ਤੌਰ ’ਤੇ ਦਿੰਦੇ ਹਨ। ਕੁਲ ਮਿਲਾ ਕੇ ਹੁਣ ਤੱਕ ਲੰਗਰ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਈ ਹੈ।

PunjabKesari

‘ਟ੍ਰੈਫਿਕ ਰੁਕਿਆ ਹੋਣ ਦੇ ਬਾਵਜੂਦ ਨਾ ਕੋਈ ਹਾਰਨ ਵਜਾਉਂਦਾ ਹੈ ਅਤੇ ਨਾ ਹੀ ਜ਼ਲਦਬਾਜੀ ਦਿਖਾਉਂਦਾ ਹੈ’
ਲੰਗਰ ਲਈ ਕਈ ਵਾਰ ਸਾਮਾਨ ਸੜਕ ਦੇ ਦੂਜੇ ਪਾਸੇ ਉਤਾਰ ਦਿੱਤਾ ਜਾਂਦਾ ਹੈ, ਤਦ 8-10 ਨੌਜਵਾਨ ਚੇਨ ਬਣਾ ਕਰ ਇੱਕ-ਦੂਜੇ ਨੂੰ ਸਾਮਾਨ ਫੜਾਉਂਦੇ ਹੋਏ ਸੜਕ ਦੇ ਦੂਜੇ ਪਾਸੇ ਲੰਗਰ ਤਕ ਸਾਮਾਨ ਪਹੁੰਚਾ ਦਿੰਦੇ ਹਨ। ਇਹ ਸਭ ਸਿਰਫ਼ 2 ਮਿੰਟ ਵਿਚ ਹੋ ਜਾਂਦਾ ਹੈ ਪਰ ਇਸ ਦੌਰਾਨ ਸੜਕ ’ਤੇ ਆਵਾਜਾਈ ਰੋਕਣੀ ਪੈਂਦੀ ਹੈ। ਇਸ ਅੰਦੋਲਨ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਦੀ ਇਹ ਸਾਫ਼ ਉਦਾਹਰਣ ਹੈ ਕਿ ਟ੍ਰੈਫਿਕ ਰੁਕਿਆ ਹੋਣ ਦੇ ਬਾਵਜੂਦ ਨਾ ਕੋਈ ਹਾਰਨ ਵਜਾਉਂਦਾ ਹੈ ਅਤੇ ਨਾ ਹੀ ਕੋਈ ਜ਼ਲਦਬਾਜੀ ਦਿਖਾਉਂਦਾ ਹੈ।

PunjabKesari

ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News