ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਟ੍ਰੈਕ ਖਾਲੀ ਨਾ ਕਰਨ ਦਾ ਫੈਸਲਾ ਚਿੰਤਾਜਨਕ : ਕੈਪਟਨ

Monday, Nov 23, 2020 - 09:31 PM (IST)

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਟ੍ਰੈਕ ਖਾਲੀ ਨਾ ਕਰਨ ਦਾ ਫੈਸਲਾ ਚਿੰਤਾਜਨਕ : ਕੈਪਟਨ

ਜਲੰਧਰ,(ਧਵਨ)-ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਤਕ ਯਾਤਰੀ ਰੇਲ ਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਨਾ ਦੇਣ ਦੇ ਇਕ ਕਿਸਾਨ ਯੂਨੀਅਨ ਦੇ ਫੈਸਲੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਨਾਲ ਸੂਬੇ ਦੇ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਦੇ ਨਾਲ ਹੀ ਸੂਬੇ 'ਤੇ ਵੀ ਗੰਭੀਰ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਐਕਸ਼ਨ 'ਚ ਡੀ. ਜੀ. ਪੀ. ਦਿਨਕਰ ਗੁਪਤਾ  

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਪਿਦੀ) ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੁੱਦਾ ਹੱਲ ਨਾ ਹੋਣ ਤਕ ਯਾਤਰੀ ਰੇਲ ਗੱਡੀਆਂ ਲਈ ਬਲਾਕੇਜ ਨਾ ਖੋਲ੍ਹਣ ਦੇ ਐਲਾਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਯੂਨੀਅਨ ਪੰਜਾਬ ਅਤੇ ਸੂਬਾ ਵਾਸੀਆਂ ਦੇ ਹਿੱਤਾਂ ਖਿਲਾਫ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲੀਆਂ ਮਾਰ ਕੇ ਕਤਲ

ਜਦੋਂ 31 ਕਿਸਾਨ ਸੰਗਠਨਾਂ ਨੇ ਸਰਬਸੰਮਤੀ ਨਾਲ ਯਾਤਰੀ ਅਤੇ ਮਾਲ ਗੱਡੀਆਂ ਲਈ ਰੇਲ ਟ੍ਰੈਕ ਅਲੇ 15 ਦਿਨਾ ਲਈ ਖਾਲੀ ਕਰਨ ਦਾ ਫੈਸਲਾ ਲਿਆ ਹੈ ਤਾਂ ਇਸ ਯੂਨੀਅਨ ਵਲੋਂ ਟ੍ਰੈਕ ਖਾਲੀ ਨਾ ਕਰਨ ਦਾ ਫੈਸਲਾ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਨੇ ਕਮੇਟੀ ਨੂੰ ਸਖਤ ਕਦਮ ਨਾ ਚੁੱਕਣ ਦੇਣ ਲਈ ਆਗਾਹ ਕਰਦੇ ਹੋਏ ਕਿਹਾ ਕਿ ਜਦੋਂ ਸੂਬਾ ਸਰਕਾਰ ਅਤੇ ਸੂਬੇ ਦਾ ਹਰ ਵਿਅਕਤੀ ਕਿਸਾਨਾਂ ਨੂੰ ਪੂਰਾ ਸਮਰਥਨ ਦੇ ਰਿਹਾ ਹੈ ਤਾਂ ਇਸ ਯੂਨੀਅਨ ਦਾ ਆਪਣੇ ਹੀ ਸੂਬੇ ਖਿਲਾਫ ਫੈਸਲਾ ਮੰਦਭਾਗਾ ਹੈ।
 

 


author

Deepak Kumar

Content Editor

Related News