ਜੋਗਿੰਦਰ ਸਿੰਘ ਉਗਰਾਹਾਂ ਦੇ ਮੂੰਹੋਂ ਸੁਣੋ ਪੰਜਾਬ ''ਚ ਕਿਉਂ ਕੀਤੀਆਂ ਜਾ ਰਹੀਆਂ ਨੇ ''ਮਹਾਂਪੰਚਾਇਤਾਂ'' (ਵੀਡੀਓ)
Saturday, Feb 20, 2021 - 01:33 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੱਜ ਸੈਕਟਰ-25 ਦੇ ਰੈਲੀ ਮੈਦਾਨ ਵਿਖੇ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਲੜਾਈ ਲੰਬੀ ਚੱਲਣ ਵਾਲੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਪੰਜਾਬ 'ਚ ਕਿਸਾਨ ਮਹਾਂਪੰਚਾਇਤਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਦਿੱਲੀ ਮੋਰਚੇ 'ਚ ਕੀ ਹੋ ਰਿਹਾ ਹੈ ਅਤੇ ਇਹ ਮੋਰਚਾ ਕਿੱਥੇ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਮਾੜੀ ਖ਼ਬਰ : ਪਿੰਡ ਚੌਂਤਾ 'ਚ ਸਰਕਾਰੀ ਸਕੂਲ ਦੇ 30 ਵਿਦਿਆਰਥੀ 'ਕੋਰੋਨਾ' ਪੀੜਤ, ਬੰਦ ਕੀਤਾ ਗਿਆ ਸਕੂਲ
ਉਨ੍ਹਾਂ ਕਿਹਾ ਕਿ ਮਹਾਂਪੰਚਾਇਤਾਂ ਦੌਰਾਨ ਦਿੱਲੀ ਮੋਰਚੇ 'ਚ ਹੋਣ ਵਾਲੇ ਇਕੱਠ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਉਗਰਾਹਾਂ ਨੇ ਕਿਹਾ ਕਿ ਮਹਾਂਪੰਚਾਇਤਾਂ ਦਾ ਮਕਸਦ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਇਹ ਸੰਘਰਸ਼ ਲੰਬਾ ਚੱਲੇਗਾ ਕਿਉਂਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਮੰਨ ਨਹੀਂ ਰਹੀ ਅਤੇ ਲੰਬੇ ਸੰਘਰਸ਼ ਦੀ ਤਿਆਰੀ ਲਈ ਲੋਕ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਇਸ ਲਈ ਹੀ ਇਹ ਮਹਾਂਪੰਚਾਇਤਾਂ ਕਰਨੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 'ਸਕੂਲਾਂ' 'ਤੇ ਸਖ਼ਤ ਹੋਇਆ ਸਿੱਖਿਆ ਮਹਿਕਮਾ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਉਨ੍ਹਾਂ ਕਿਹਾ ਕਿ ਕੁੱਝ ਜੱਥੇਬੰਦੀਆਂ ਦਾ ਸੋਚਣਾ ਹੈ ਕਿ ਜੇਕਰ ਪੰਜਾਬ 'ਚ ਕਿਸਾਨ ਮਹਾਂਪੰਚਾਇਤਾਂ ਦੌਰਾਨ ਇਕੱਠ ਹੁੰਦਾ ਹੈ ਤਾਂ ਦਿੱਲੀ ਵਿਖੇ ਇਕੱਠ ਘੱਟ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਸਾਡਾ ਇਹ ਮੰਨਣਾ ਨਹੀਂ ਹੈ ਕਿਉਂਕਿ ਪੰਜਾਬ 'ਚ ਬੈਠੇ ਲੋਕਾਂ ਨੂੰ ਦਿੱਲੀ ਮੋਰਚੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ। ਉਗਰਾਹਾਂ ਨੇ ਕਿਹਾ ਕਿ ਹਰ ਸੰਘਰਸ਼ ਦੌਰਾਨ ਪਰਚੇ ਵੀ ਹੁੰਦੇ ਹਨ ਅਤੇ ਰੱਦ ਵੀ ਹੋ ਜਾਂਦੇ ਹਨ ਪਰ ਉਹ ਸਰਕਾਰ ਦੀ ਕਿਸੇ ਵੀ ਸਾਜਿਸ਼ ਤੋਂ ਡਰਨ ਵਾਲੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਅੰਦੋਲਨ ਨੂੰ ਫੇਲ੍ਹ ਕਰਨਾ ਹੈ ਪਰ ਉਨ੍ਹਾਂ ਦਾ ਕੰਮ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਜਿੱਤ ਹਾਸਲ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਮਹਾਂਪੰਚਾਇਤਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਨੋਟ : ਚੰਡੀਗੜ੍ਹ 'ਚ ਹੋ ਰਹੀ ਕਿਸਾਨਾਂ ਦੀ ਮਹਾਂਪੰਚਾਇਤ ਬਾਰੇ ਦਿਓ ਆਪਣੀ ਰਾਏ