ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ ਵੱਡਾ ਐਲਾਨ(Video)

Sunday, Feb 25, 2024 - 04:42 PM (IST)

ਪਟਿਆਲਾ - ਕਿਸਾਨ ਆਗੂ ਡੱਲੇਵਾਲ ਨੇ ਕਿਸਾਨ ਮੋਰਚੇ ਦੇ 13ਵੇਂ ਲਾਈਵ ਹੋਰ ਕੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ 26 ਫਰਵਰੀ ਨੂੰ ਦੁਬਈ ਵਿਚ  WTO ਦੀ ਇਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਜਿਹੜੇ ਵੀ ਤਰ੍ਹਾਂ-ਤਰ੍ਹਾਂ ਦੇ ਖ਼ਤਰਨਾਕ ਫ਼ੈਸਲੇ ਕੀਤੇ ਜਾਂਦੇ ਹਨ ਉਹ ਵਿਕਾਸਸ਼ੀਲ ਦੇਸ਼ਾਂ ਦੇ ਖ਼ਿਲਾਫ਼ ਹਨ। ਅਸੀਂ ਚਾਹੁੰਦੇ ਹਾਂ ਕਿ WTO ਤੋਂ ਭਾਰਤ ਬਾਹਰ ਆਏ। ਜਦੋਂ ਤੱਕ ਦੇਸ਼ ਇਸ ਸੰਸਥਾ ਤੋਂ ਬਾਹਰ ਨਹੀਂ ਆਉਂਦਾ ਉਸ ਸਮੇਂ ਤੱਕ ਦੇਸ਼ ਦਾ ਮਜ਼ਦੂਰ, ਵਪਾਰੀ, ਸਨਅਤਕਾਰ, ਕਿਸਾਨ ਕੋਈ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਿਹੈ। ਇਸ ਲਈ 25 ਫਰਵਰੀ ਭਾਵ ਅੱਜ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਇਸ ਮੁੱਦੇ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਵਿਚ WTO ਦੀ ਸਮਝ ਰੱਖਣ ਵਾਲੇ ਮਾਹਰ ਆਉਣਗੇ ਅਤੇ ਕਿਸਾਨਾਂ ਜਾਣਕਾਰੀ ਦੇਣਗੇ ਕਿ ਕਿਸ ਢੰਗ ਨਾਲ WTO ਸਾਡੇ ਦੇਸ਼ ਦੇ ਕਿਸਾਨਾਂ ਨੂੰ ਮਾਰਨ ਵਾਲਾ ਹੈ , ਲੁੱਟਣ ਵਾਲਾ ਹੈ। 

 

ਇਹ ਵੀ ਪੜ੍ਹੋ :    ਸ਼ੁੱਭਕਰਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਨਾਲ ਦਿੱਤਾ 1 ਕਰੋੜ ਦਾ ਆਫ਼ਰ, ਕਿਸਾਨਾਂ ਨੇ ਠੁਕਰਾਇਆ

ਇਸ ਲਈ ਪੂਰੇ ਦੇਸ਼ ਦੇ ਵਪਾਰੀਆਂ ਨੂੰ 26 ਫਰਵਰੀ ਨੂੰ ਭਾਰਤ ਦੇ ਸਾਰੇ ਮਜ਼ਦੂਰਾਂ, ਕਿਸਾਨਾਂ, ਵਪਾਰੀਆਂ , ਦੁਕਾਨਦਾਰਾਂ ਨੂੰ WTO ਦਾ ,ਕਾਰਪੋਰੇਟ ਦਾ ਅਤੇ ਭਾਰਤ ਸਰਕਾਰ ਦਾ ਇਕ ਸਾਂਝਾ ਪੁਤਲਾ ਬਣਾ ਕੇ ਸਾੜਿਆ ਜਾਵੇ। ਦੋਵਾਂ ਕਿਸਾਨ ਸੰਗਠਨਾਂ ਵਲੋਂ ਬੇਨਤੀ ਹੈ ਕਿ ਇਕ ਪਾਸੇ WTO ਦੀ ਬੈਠਕ ਹੋਵੇਗੀ ਦੂਜੇ ਪਾਸੇ ਦੇਸ਼ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਪੁੱਤਲਾ ਸਾੜਿਆ ਜਾਣਾ ਚਾਹੀਦਾ ਹੈ। ਦੇਸ਼ ਦੇ ਕਿਸਾਨਾਂ ਲਈ ਜਿੰਨੀਆਂ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਹ WTO ਕਰ ਰਿਹਾ ਹੈ।
ਸਾਰਿਆਂ ਨੇ ਇਕਜੁੱਟ ਹੋ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪੁੱਤਲਾ ਸਾੜਦੇ ਹੋਏ ਆਪਣਾ ਵਿਰੋਧ ਜ਼ਾਹਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :     ਸ਼ੁੱਭਕਰਨ ਦੀ ਮੌਤ ਦੇ ਰੋਸ ਵਜੋਂ ਹਾਈਕੋਰਟ ਵਿਚ ਵਕੀਲਾਂ ਨੇ ਰੱਖਿਆ ਵਰਕ ਸਸਪੈਂਡ, ਕੀਤੀ ਇਨਸਾਫ਼ ਦੀ ਮੰਗ

ਇਹ ਵੀ ਪੜ੍ਹੋ :   ਨਗਰ ਨਿਗਮ ਲਈ ਆਮਦਨ ਦਾ ਸਾਧਨ ਬਣੇਗਾ ਸ਼ਹਿਰ 'ਚ ਲੱਗਾ ਕੂੜੇ ਦਾ ਢੇਰ, ਜਾਣੋ ਕੀ ਹੈ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News