ਕਿਸਾਨ ਕਰਜ਼ਾ ਮੁਆਫੀ ਸਮਾਗਮ 'ਚ ਨਹੀਂ ਪਹੁੰਚੇ ਕੈਪਟਨ, ਹੈਲੀਕਾਪਟਰ 'ਚ ਆਈ ਖਰਾਬੀ (ਵੀਡੀਓ)

Thursday, Apr 12, 2018 - 05:58 PM (IST)

ਸੰਗਰੂਰ— ਅੱਜ ਸੰਗਰੂਰ ਵਿਖੇ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਦੀ ਦਾਣਾ ਮੰਡੀ 'ਚ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੀ ਚੌਥੀ ਕਿਸ਼ਤ ਜਾਰੀ ਕਰਨ ਦਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਰੂਰ, ਪਟਿਆਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਤੇ ਰੂਪਨਗਰ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਗਈ ਪਰ ਇਸ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੈਲੀਕਾਪਟਰ 'ਚ ਕੋਈ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਉਹ ਸਮਾਗਮ 'ਚ ਨਹੀਂ ਪਹੁੰਚੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਕੈਪਟਨ ਨੇ ਲਿਖਿਆ ਕਿ ਸੰਗਰੂਰ 'ਚ ਆਪਣੇ ਕਿਸਾਨ ਭਰਾਵਾਂ ਨੂੰ ਕਰਜ਼ ਮੁਆਫੀ ਦੇ ਸਰਟੀਫਿਕੇਟ ਪੱਤਰ ਨਿੱਜੀ ਰੂਪ ਨਾਲ ਨਾ ਦੇ ਸਕਣ ਦਾ ਮੈਨੂੰ ਦੁੱਖ ਹੈ। ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ ਕਾਰਨ ਮੈਂ ਨਹੀਂ ਪਹੁੰਚ ਰਿਹਾ। ਕਿਸਾਨਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਦੱਸਣਯੋਗ ਹੈ ਕਿ ਇਥੇ ਅੱਜ 6 ਜ਼ਿਲਿਆਂ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਗਈ। ਇਸ ਸਮਾਗਮ 'ਚ 73,748 ਕਿਸਾਨਾਂ ਦਾ 485 ਕਰੋੜ ਦੇ ਕਰਜ਼ ਮੁਆਫੀ ਦੇ ਸਰਟੀਫਿਕੇਟ ਦਿੱਤੇ ਗਏ। ਤੁਹਾਨੂੰ ਦੱਸ ਦਈਏ ਕਿਸਾਨ ਕਰਜ਼ਾ ਮੁਆਫੀ ਦੀਆਂ ਪਹਿਲੀਆਂ ਤਿੰਨ ਕਿਸ਼ਤਾਂ ਜਲੰਧਰ, ਮਾਨਸਾ ਅਤੇ ਗੁਰਦਾਸਪੁਰ 'ਚ ਜਾਰੀ ਕੀਤੀਆਂ ਗਈਆਂ ਸਨ। 
ਉਥੇ ਹੀ ਸੁਣਨ 'ਚ ਆਇਆ ਹੈ ਕਿ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਉਨ੍ਹਾਂ ਦੀ ਨਾਰਾਜ਼ਗੀ ਜਗ ਜ਼ਾਹਰ ਹੋ ਗਈ ਹੈ, ਜਿਸ ਦੇ ਚਲਦਿਆਂ ਕੈਪਟਨ ਨੇ ਇਹ ਦੌਰਾ ਰੱਦ ਕਰ ਦਿੱਤਾ ਹੈ। ਇਸ ਘਟਨਾ ਨੂੰ ਬੀਤੇ ਦਿਨ ਜਾਖੜ ਦੀ ਮੁੱਖ ਮੰਤਰੀ ਦੇ ਸੁਰੱਖਿਆ ਵਿਭਾਗ ਵੱਲੋਂ ਕੀਤੀ ਗਈ ਬੇਇੱਜ਼ਤੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਥੇ ਹੀ ਇਸ ਘਟਨਾ ਨੂੰ ਇਕ ਨਵਾਂ ਮੋੜ ਦਿੰਦੇ ਹੋਏ ਸੁਨੀਲ ਜਾਖੜ ਕਰਜ਼ ਰਾਹਤ ਪ੍ਰੋਗਰਾਮ ਲਈ ਸਟੇਜ 'ਤੇ ਪਹੁੰਚੇ। ਬੀਤੀ ਸ਼ਾਮ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਖੜ ਕਰਜ਼ ਰਾਹਤ ਪ੍ਰੋਗਰਾਮ 'ਚ ਨਹੀਂ ਪਹੁੰਚਣਗੇ ਜਦਕਿ ਕੈਪਟਨ ਨੇ ਨਾ ਆਉਣ ਦੀ ਸੂਚਨਾ ਦੇ ਦਿੱਤੀ। ਉਥੇ ਹੀ ਇਸ ਸਮਾਗਮ 'ਚ ਰਾਜਿੰਦਰ ਕੌਰ ਭੱਠਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਬੇਗਨ ਰਜ਼ੀਆ ਸੁਲਤਾਨਾ ਦੇ ਇਲਾਵਾ ਵਿਧਾਇਕ ਅਤੇ ਨੇਤਾ ਮੌਜੂਦ ਰਹੇ।
PunjabKesari

Related News