ਜਦੋਂ ਕਿਰਨ ਖੇਰ ਨੇ ਪਾਰਟੀ ਵਰਕਰਾਂ ਨੂੰ ਕਿਹਾ-ਪਾਗਲ ਤਾਂ ਨਹੀਂ ਹੋ ਗਏ

Sunday, Jun 17, 2018 - 07:15 AM (IST)

ਜਦੋਂ ਕਿਰਨ ਖੇਰ ਨੇ ਪਾਰਟੀ ਵਰਕਰਾਂ ਨੂੰ ਕਿਹਾ-ਪਾਗਲ ਤਾਂ ਨਹੀਂ ਹੋ ਗਏ

ਚੰਡੀਗੜ੍ਹ (ਰਾਏ) - ਚੰਡੀਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਪਾਰਟੀ ਕਰਮਚਾਰੀਆਂ ਨੂੰ ਪਾਗਲ ਕਹਿ ਰਹੀ ਹੈ। ਪਾਰਟੀ ਕਰਮਚਾਰੀ ਕਿਰਨ ਤੋਂ ਨਾਰਾਜ਼ ਹਨ ਅਤੇ ਮੰਗ ਕਰ ਰਹੇ ਹਨ ਦੀ ਪਾਰਟੀ ਹਾਈਕਮਾਨ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਕਿਰਨ ਖੇਰ ਵਿਰੁੱਧ ਕਾਰਵਾਈ ਕਰੇ।  ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ 14 ਜੂਨ ਨੂੰ ਕਿਰਨ ਖੇਰ ਦਾ ਜਨਮਦਿਨ ਸੀ ਅਤੇ ਪਾਰਟੀ ਵਰਕਰਾਂ ਨੇ ਸੈਕਟਰ-33 ਸਥਿਤ ਭਾਜਪਾ ਦਫ਼ਤਰ  'ਚ ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਇਕ ਪ੍ਰੋਗਰਾਮ ਰੱਖਿਆ ਸੀ। ਪ੍ਰੋਗਰਾਮ 'ਚ ਜਿਵੇਂ ਹੀ ਕਿਰਨ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਪਾਰਟੀ ਵਰਕਰਾਂ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਕਿਰਨ ਖੇਰ ਦੀ ਜੈ- ਜੈ ਕਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲੇ ਕਰਮਚਾਰੀ ਜੈ-ਜੈ ਕਾਰ ਹੀ ਕਰ ਰਹੇ ਸਨ ਕਿ ਕਿਰਨ ਆਪਣੀ ਕਾਰ 'ਚੋਂ ਉਤਰੀ ਅਤੇ ਵਰਕਰਾਂ ਦੇ ਰੌਲੇ ਨੂੰ ਸੁਣ ਕੇ ਬੋਲੀ ਪਾਗਲ ਤਾਂ ਨਹੀਂ ਹੋ ਗਏ।  ਹਾਲਾਂਕਿ ਰੌਲੇ 'ਚ ਉਨ੍ਹਾਂ ਦੀ ਇਹ ਗੱਲ ਕਿਸੇ ਕਰਮਚਾਰੀ ਨੇ ਨਹੀਂ ਸੁਣੀ ਪਰ ਕਾਰ ਦੇ ਦਰਵਾਜ਼ੇ ਕੋਲ ਖੜ੍ਹੇ ਇਕ ਮੀਡੀਆ ਵਾਲੇ ਦੇ ਕੈਮਰੇ 'ਚ ਇਹ ਰਿਕਾਰਡ ਹੋ ਗਈ ਅਤੇ ਬਾਅਦ 'ਚ ਇਹ ਵੀਡੀਓ ਵਾਇਰਲ ਹੋਣ 'ਤੇ ਪਾਰਟੀ ਕਰਮਚਾਰੀ ਕਿਰਨ ਨਾਲ ਨਾਰਾਜ਼ ਹੋਏ।  
ਕੁੱਝ ਵੀ ਕਹਿਣ ਤੋਂ ਕਤਰਾ ਰਹੇ ਵੱਡੇ ਨੇਤਾ : ਇਹ ਵੀਡੀਓ ਹਾਲਾਂਕਿ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਤੱਕ ਪਹੁੰਚ ਚੁੱਕਿਆ ਹੈ ਪਰ ਉਹ ਇਸ 'ਤੇ ਗੱਲ ਕਰਨ ਤੋਂ ਕਤਰਾ ਰਹੇ ਹਨ। ਭਾਜਪਾ ਨੇਤਾ ਸੰਤੋਸ਼ ਸ਼ਰਮਾ ਨੇ ਕਿਹਾ ਕਿ ਕਿਰਨ ਦਾ ਕਰਮਚਾਰੀਆਂ ਨੂੰ ਅਜਿਹਾ ਕਹਿਣਾ ਨੈਤਿਕਤਾ ਨਹੀਂ ਹੈ। ਜਿਨ੍ਹਾਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਦੀ ਕੁਰਸੀ 'ਤੇ ਬਿਠਾਇਆ ਉਨ੍ਹਾਂ ਨੂੰ ਹੀ ਉਹ ਅੱਜ ਪਾਗਲ ਕਹਿ ਰਹੀ ਹੈ। ਉਨ੍ਹਾਂ ਨੇ ਕਿਹਾ ਦੀ ਪਾਰਟੀ ਵਰਕਰ ਕਿਰਨ ਨਾਲ ਨਾਰਾਜ਼ ਹਨ ਪਰ ਖੁੱਲ੍ਹ ਕੇ ਕੋਈ ਵੀ ਸਾਹਮਣੇ ਨਹੀਂ ਆਉਣਾ ਚਾਹੁੰਦਾ।  ਉਨ੍ਹਾਂ ਕਿਹਾ ਦੀ ਪਾਰਟੀ ਹਾਈਕਮਾਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਕਿਰਨ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।


Related News