ਚੰਡੀਗੜ੍ਹ ''ਚ 31 ਮਾਰਚ ਤੋਂ ਸ਼ੁਰੂ ਹੋਣਗੇ ''ਮੈਂ ਵੀ ਚੌਂਕੀਦਾਰ'' ਦੇ ਪ੍ਰੋਗਰਾਮ

Friday, Mar 29, 2019 - 02:40 PM (IST)

ਚੰਡੀਗੜ੍ਹ ''ਚ 31 ਮਾਰਚ ਤੋਂ ਸ਼ੁਰੂ ਹੋਣਗੇ ''ਮੈਂ ਵੀ ਚੌਂਕੀਦਾਰ'' ਦੇ ਪ੍ਰੋਗਰਾਮ

ਚੰਡੀਗੜ੍ਹ : ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਅਤੇ ਸਾਬਕਾ ਸੰਸਦ ਮੈਂਬਰ ਸੱਤਿਆਪਾਲ ਜੈਨ ਵਲੋਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ, ਜੋ ਕਿ 'ਮੈਂ ਵੀ ਚੌਂਕੀਦਾਰ ਹਾਂ' ਮੁਹਿੰਮ ਦੇ ਆਗਾਜ਼ ਲਈ ਰੱਖੀ ਗਈ ਸੀ। ਇਸ ਮੌਕੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੇ ਚੌਂਕੀਦਾਰ ਮੁਹਿੰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਚੌਂਕੀਦਾਰ ਸ਼ਬਦ ਨਾਲ ਖਿਲਵਾੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ 31 ਮਾਰਚ ਨੂੰ 5 ਵਜੇ 500 ਥਾਵਾਂ 'ਤੇ 'ਮੈਂ ਵੀ ਚੌਂਕੀਦਾਰ ਹਾਂ' ਮੁਹਿੰਮ ਨਾਲ ਜੁੜੇ ਪ੍ਰੋਗਰਾਮ ਕੀਤੇ ਜਾਣਗੇ। ਕਿਰਨ ਖੇਰ ਨੇ ਕਿਹਾ ਹੈ ਕਿ ਕਾਂਗਰਸ ਦੇ ਕਈ ਵੱਡੇ-ਵੱਡੇ ਨੇਤਾ ਜ਼ਮਾਨਤ 'ਤੇ ਬਾਹਰ ਹਨ ਪਰ ਉਹ ਫਿਰ ਵੀ ਭਾਜਪਾ ਦੇ ਸੀਨੀਅਰ ਆਗੂਆਂ ਦਾ ਅਪਮਾਨ ਕਰਦੇ ਹਨ।


author

Babita

Content Editor

Related News