ਪੰਜਾਬ ਕਾਂਗਰਸ 'ਚ ਵੱਢਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Saturday, Sep 05, 2026 - 09:23 PM (IST)
ਜਲੰਧਰ - ਪੰਜਾਬ ਕਾਂਗਰਸ ਵਿਚ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਵੱਡਾ ਫੇਰਬਦਲ ਹੋਇਆ ਹੈ। ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਇੰਚਰਾਜ ਭੁਪੇਸ਼ ਬਘੇਲ ਦੀ ਥਾਂ ਹੁਣ ਕਾਂਗਰਸ ਦੇ ਸੀਨੀਅਰ ਆਗੂ ਸਾਚਿਨ ਪਾਇਲਟ ਨੂੰ ਸੌਂਪ ਦਿੱਤੀ ਗਈ ਹੈ। ਜਦਕਿ ਭੁਪੇਸ਼ ਬਘੇਲ ਹੁਣ ਆਸਾਮ ਕਾਂਗਰਸ ਦੇ ਇੰਚਾਰਜ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਥੇ ਹੀ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੂੰ ਗੁਜਰਾਤ, ਸ਼੍ਰੀ ਵੇਲਾ ਪ੍ਰਸਾਦ ਨੂੰ ਮਹਾਰਾਸ਼ਟਰ ਅਤੇ ਪੀਵੀ ਮੋਹਨ ਨੂੰ ਆਂਧਰਾ ਪ੍ਰਦੇਸ਼ ਦਾ ਇੰਚਾਜ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਅਜਿਹੇ ਸਮੇਂ 'ਚ ਸੌਂਪੀ ਗਈ ਹੈ ਜਦੋਂ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆਉਣ ਵਾਲੇ ਹਨ ਅਤੇ ਸੂਬਾ ਕਾਂਗਰਸ ਕਾਟੋ ਕਲੇਸ਼ ਪੂਰੇ ਜ਼ੋਰ ਨਾਲ ਚੱਲ ਰਿਹਾ। ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੇ ਸਾਰੇ ਆਗੂਆਂ ਨੂੰ ਇਕ ਮੰਚ 'ਤੇ ਇਕੱਠਾ ਕਰ ਲਿਆ ਜਾਵੇ ਤਾਂ ਜੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਾਚਰ ਲਈ ਕਾਂਗਰਸ ਸੂਬੇ ਅੰਦਰ ਪੂਰੇ ਜ਼ੋਰ ਨਾਲ ਉਤਰ ਸਕੇ।

