ਮੇਲਾ ਦੇਖ ਕੇ ਵਾਪਸ ਪਰਤ ਰਹੇ ਵਿਅਕਤੀ ''ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ

Friday, Sep 08, 2017 - 11:36 AM (IST)

ਮੇਲਾ ਦੇਖ ਕੇ ਵਾਪਸ ਪਰਤ ਰਹੇ ਵਿਅਕਤੀ ''ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ

ਬਸਤੀ ਪਠਾਨਾ (ਰਾਜਕਮਲ) - ਰਜ਼ਦੀਕੀ ਪਿੰਡ 'ਚ ਕੁਝ ਲੋਕਾਂ 'ਚ ਹੋਈ ਮਾਮੂਲੀ ਤਕਰਾਰ ਝਗੜੇ 'ਚ ਬਦਲ ਗਈ। ਪੁਲਸ ਨੇ ਇਸ ਮਾਮਲੇ 'ਚ 29 ਲੋਕਾਂ ਅਤੇ 6 ਅਣਜਾਣ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਜਾਂਚ ਦੀ ਜਿੰਮੇਵਾਰੀ ਏ. ਐੱਸ. ਆਈ. ਸ਼ਾਸ਼ਵਤ ਕੁਮਾਰ ਨੂੰ ਸੌਂਪੀ ਹੈ। ਮੌਕੇ 'ਚੇ ਪਹੁੰਚੀ ਡੀ. ਐੱਸ. ਪੀ. ਮੈਡਮ ਨਵਨੀਤ ਕੌਰ ਗਿੱਲ ਦੇ ਜਤਨਾ ਸਦਕਾ ਵੱਡੀ ਵਾਰਦਾਤ ਟੱਲ ਗਈ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। 
ਇਸ ਮਾਮਲੇ 'ਚ ਸ਼ਿਕਾਇਤਕਰਤਾ ਧਰਮਪਾਲ ਸਿੰਘ ਨੇ ਪੁੱਤਰ ਲਾਲ ਸਿੰਘ ਨਿਵਾਸੀ ਪਿੰਡ ਖਾਲਸਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 5 ਸਤੰਬਰ ਨੂੰ ਪਿੰਡ 'ਚ ਗੁਗਾ ਜਾਹਰ ਪੀਰ ਦੀ ਮਾੜੀ 'ਤੇ ਮੇਲਾ ਲੱਗਾ ਸੀ। ਸ਼ਾਮ ਨੂੰ ਵਾਪਸ ਆਉਂਦੇ ਸਮੇਂ ਰਾਸਤੇ 'ਚ ਗੁਰਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਪਿੰਡ ਥਾਹ ਨੇ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਉਸ ਦੇ ਨਾਲ ਗਾਲਾ ਕੱਢੀਆ ਸੀ। ਇਸ ਮਾਮਲੇ 'ਚ ਪੰਚਾਇਤ ਵੀ ਬੁਲਾਈ ਗਈ ਸੀ, ਪਰ ਮਾਮਲਾ ਨਹੀਂ ਸੁਲਝਿਆਂ, ਜਿਸ 'ਤੇ ਸਰਪੰਚ ਤਿਲੋਚਨ ਸਿੰਘ ਨੇ ਥਾਣੇ ਜਾਣ ਦੀ ਸਲਾਹ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਰੀਬ 7 ਵਜੇ ਸਵੇਰੇ ਸਕੂਲ ਨਜ਼ਦੀਕ ਗੁਰਵਿੰਦਰ ਸਿੰਘ ਨੇ ਸਾਥੀਆਂ ਸਾਹਿਤ ਡੰਡਿਆਂ ਅਤੇ ਹੋਰ ਹੱਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਰੌਲਾ ਪਾਉਣ 'ਤੇ ਉਕਤ ਲੋਕ ਉਥੋਂ ਭੱਜ ਗਈ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸ਼ਾਸ਼ਵਤ ਕੁਮਾਰ ਨੂੰ ਦੱਸਿਆ ਤਾਂ ਇਸ ਮਾਮਲੇ 'ਚ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਿਤੇਸ਼ ਕੁਮਾਰ, ਦੀਕਸ਼ਿਤ, ਗੁਰਵਿੰਦਰ ਸਿੰਘ, ਕਰਣਵੀਰ ਸਿੰਘ, ਤਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਤੇਜ ਸਿੰਘ, ਹਰਮਨ ਸਿੰਘ, ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਜਸਪ੍ਰੀਤ ਸਿੰਘ, ਨਵਜੋਤ ਸਿੰਘ, ਸੰਦੀਪ ਸਿੰਘ, ਅਮਨਫਰੀਤ ਸਿੰਘ, ਹਮਰਾਜ ਸਿੰਘ, ਰਮਨਜੋਤ ਸਿੰਘ, ਸੱਜਨ ਸਿੰਘ, ਰੁਪਿੰਦਰ ਸਿੰਘ, ਗੁਰਸੇਵਕ ਸਿੰਘ, ਮਨਿੰਦਰਪਾਲ ਸਿੰਘ, ਕਮਲਦੀਪ ਸਿੰਘ, ਬੀਰਦਵਿੰਦਰ ਸਿੰਘ, ਜਤਿੰਦਰ ਸਿੰਘ ਅਤੇ 6 ਹੋਰ ਲੋਕਾਂ ਖਿਲਾਫ ਧਾਰਾ 323/341/160/148/149 ਅਤੇ 506 ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News