ਵਿਦਿਆਰਥਣ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਗੌਂਡਰ ਗੈਂਗ ਦਾ ਕਨੈਕਸ਼ਨ ਆਇਆ ਸਾਹਮਣੇ

Wednesday, Sep 23, 2020 - 02:40 PM (IST)

ਵਿਦਿਆਰਥਣ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ, ਗੌਂਡਰ ਗੈਂਗ ਦਾ ਕਨੈਕਸ਼ਨ ਆਇਆ ਸਾਹਮਣੇ

ਗੁਰਦਾਸਪੁਰ (ਬਿਊਰੋ) : ਸਰਹੱਦੀ ਪਿੰਡ ਉਗਰਾ 'ਚ ਇਕ ਨਾਬਾਲਿਗ 11ਵੀਂ ਕਲਾਸ ਦੀ ਵਿਦਿਆਰਥਣ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੇ ਮਾਮਲੇ ਨੇ ਨਵਾਂ ਮੋੜ ਲਿਆ ਹੈ। ਇਸ ਵਿਦਿਆਰਥਣ ਨੂੰ ਅਗਵਾ ਕਰਨ ਵਾਲਿਆਂ ਦਾ ਸਬੰਧ ਖ਼ਤਰਨਾਕ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਨਾਲ ਪਾਇਆ ਜਾ ਰਿਹਾ ਹੈ ਅਤੇ ਸੁੱਖ ਭਿਖਾਰੀਵਾਲ ਲੰਮੇ ਸਮੇਂ ਤੋਂ ਭਗੌੜਾ ਹੈ ਅਤੇ ਉਹ ਵਿੱਕੀ ਗੌਂਡਰ ਦਾ ਸਾਥੀ ਸੀ। ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਦੁਪਹਿਰ ਨੂੰ ਪਿੰਡ ਉਗਰਾ 'ਚ ਰਮਨਜੀਤ ਕੌਰ ਪੁੱਤਰੀ ਇਕਬਾਲ ਸਿੰਘ ਨੂੰ ਕੁਝ ਲੋਕਾਂ ਨੇ ਪਿਸਤੌਲ ਦੀ ਨੌਕ 'ਤੇ ਅਗਵਾ ਕੀਤਾ ਸੀ। ਦੋਸ਼ੀਆਂ ਨੇ ਹਵਾ 'ਚ ਦੋ ਤਿੰਨ ਫਾਇਰ ਵੀ ਕੀਤੇ ਸਨ। ਦੋਸ਼ੀ ਰਮਨਜੀਤ ਕੌਰ ਦੇ ਘਰ 'ਚ ਦਾਖ਼ਲ ਹੋ ਕੇ ਉਸ ਦੇ ਪਿਤਾ ਅਤੇ ਮਾਂ ਦੇ ਸਾਹਮਣੇ ਰਮਨਜੀਤ ਕੌਰ ਦਾ ਹੱਥ ਫੜ੍ਹ ਕੇ ਲੈ ਗਏ ਸਨ। ਪਿੰਡ ਦੇ ਕੁਝ ਲੋਕਾਂ ਨੇ ਦੋਸ਼ੀਆਂ ਦਾ ਪਿੱਛਾ ਵੀ ਕੀਤਾ ਸੀ ਪਰ ਦੋਸ਼ੀ ਭੱਜਣ 'ਚ ਸਫ਼ਲ ਹੋ ਗਏ। ਪਹਿਲੇ ਤਾਂ ਇਹ ਮਾਮਲਾ ਬਦਮਾਸ਼ੀ ਅਤੇ ਲੜਕੀ ਦੇ ਜ਼ਬਰੀ ਅਗਵਾ ਹੋਣ ਦਾ ਲੱਗ ਰਿਹਾ ਸੀ ਪਰ ਬਾਅਦ 'ਚ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਬਿਆਨ ਲਏ ਗਏ। ਉਦੋਂ ਰਮਨਜੀਤ ਕੌਰ ਦੀ ਮਾਂ ਨੇ ਦਬੀ ਜ਼ੁਬਾਨ 'ਚ ਮੰਨਿਆ ਕਿ ਰਮਨਜੀਤ ਕੌਰ ਨੂੰ ਅਗਵਾ ਕਰਨ 'ਚ ਮੁੱਖ ਭੂਮਿਕਾ ਨਿਭਾਉਣ ਵਾਲਾ ਦੋਸ਼ੀ ਸੁੱਖਦੀਪ ਸਿੰਘ ਉਰਫ਼ ਬੁਰਾ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪਿੰਡ ਖਰਲ ਦਾ ਸਾਡੇ ਗੁਆਂਢੀ ਵਜੀਤ ਸਿੰਘ ਪੁੱਤਰ ਧਿਆਨ ਸਿੰਘ ਦੇ ਘਰ ਆਉਣਾ ਜਾਣਾ ਸੀ ਅਤੇ ਰਮਨਜੀਤ ਕੌਰ ਦੀ ਸੁੱਖਦੀਪ ਸਿੰਘ ਨਾਲ ਜਾਣ ਪਛਾਣ ਵੀ ਸੀ। ਇਸ ਗੱਲ ਨੂੰ ਉਸ ਨੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਹੀਂ ਦੱਸਿਆ ਸੀ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਦਾ 6 ਸਾਲਾ ਧੀ ਨਾਲ ਖ਼ੌਫਨਾਕ ਕਾਰਾ, ਦਿਲ ਕੰਬਾਅ ਦੇਵੇਗੀ ਖ਼ਬਰ

ਕੀ ਕਹਿਣਾ ਹੈ ਡੀ. ਐੱਸ. ਪੀ. ਮਹੇਸ਼ ਸੈਣੀ ਦਾ
ਇਸ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਦੀਨਾਨਗਰ ਮਹੇਸ਼ ਸੈਣੀ ਨੇ ਦੱਸਿਆ ਕਿ ਜੋ 6 ਨੌਜਵਾਨ ਬੀਤੇ ਦਿਨ ਰਮਨਜੀਤ ਕੌਰ ਨੂੰ ਅਗਵਾ ਕਰਨ 'ਚ ਸ਼ਾਮਲ ਸਨ,     ਉਨ੍ਹਾਂ 'ਚ ਸੁੱਖ ਭਿਖਾਰੀਵਾਲ ਗੈਂਗਸਟਰ ਦਾ ਸਾਥੀ ਸੁੱਖਦੀਪ ਸਿੰਘ ਉਰਫ਼ ਬੁਰਾ ਅਤੇ ਗੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਲੱਖਣਪਾਲ ਅਤੇ ਚਾਰ ਅਣਪਛਾਤੇ ਨੌਜਵਾਨ ਸੀ, ਜੋ ਮੋਟਰਸਾਈਕਲਾਂ 'ਤੇ ਰਮਨਜੀਤ ਕੌਰ ਨੂੰ ਅਗਵਾ ਕਰਕੇ ਲੈ ਗਏ। ਡੀ. ਐੱਸ. ਪੀ. ਸੈਣੀ ਨੇ ਦੱਸਿਆ ਕਿ ਸੁਖਦੀਪ ਸਿੰਘ ਉਰਫ਼ ਭੂਰਾ ਅਤੇ ਗੁਰਜੀਤ ਸਿੰਘ ਦੋਵੇ ਹੀ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਸਾਥੀ ਹਨ ਅਤੇ ਦੋਵੇ ਹੀ ਕਈ ਕੇਸਾਂ 'ਚ ਪਹਿਲੇ ਹੀ ਸ਼ਾਮਲ ਹਨ। ਸੁੱਖ ਭਿਖਾਰੀਵਾਲ ਲੰਮਾ ਸਮਾਂ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਰਿਹਾ ਹੈ ਅਤੇ ਗੁਰਦਾਸਪੁਰ ਬਾਈਪਾਸ 'ਤੇ ਚਾਰ ਸਾਲ ਪਹਿਲੇ ਹੋਏ ਗੋਲੀਕਾਂਡ 'ਚ ਸ਼ਾਮਲ ਸੀ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰੇ ਨਵਜੋਤ ਸਿੱਧੂ, ਕੇਂਦਰ ਨੂੰ ਮਾਰਿਆ 'ਲਲਕਾਰਾ'

ਜਦਕਿ ਸੁਖਦੀਪ ਸਿੰਘ ਆਪਣੇ ਹੀ ਪਿੰਡ ਦੇ ਗੈਂਗਸਟਰ ਗਿਆਨਾ ਖਰਲਾਂਵਾਲਾ ਦਾ ਵੀ ਸਾਥੀ ਰਹਿ ਚੁੱਕਾ ਹੈ। ਇਨ੍ਹਾਂ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਡੀ. ਐੱਸ. ਪੀ ਨੇ ਕਿਹਾ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਮਨਜੀਤ ਕੌਰ ਆਪਣੀ ਮਰਜ਼ੀ ਨਾਲ ਦੋਸ਼ੀਆਂ ਦੇ ਨਾਲ ਗਈ ਹੈ ਜਾਂ ਉਸ ਨੂੰ ਅਗਵਾ ਕੀਤਾ ਗਿਆ ਹੈ ਪਰ ਦੋਸ਼ੀਆਂ ਨੇ ਜਿਸ ਤਰ੍ਹਾਂ ਨਾਲ ਗੋਲੀਆ ਚਲਾਈਆਂ ਹਨ, ਉਸ ਤਰ੍ਹਾਂ ਨਾਲ ਅਸੀਂ ਦੋਸ਼ੀਆਂ ਦੀ ਖੋਜ ਗੈਂਗਸਟਰ ਦੇ ਰੂਪ 'ਚ ਹੀ ਕਰ ਰਹੇ ਹਾਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਚੌਪਰ ਮਸ਼ੀਨਾਂ 'ਤੇ ਸਬਸਿਡੀ ਦੇਣ ਦਾ ਐਲਾਨ


author

Anuradha

Content Editor

Related News