ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

Wednesday, Feb 08, 2023 - 04:33 AM (IST)

ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

ਜਲੰਧਰ (ਵਰੁਣ)– ਸ਼ਹਿਰ ਵਿਚ ਵਾਪਰੀ ਇਕ ਘਟਨਾ ਨੇ ਇਨਸਾਨੀਅਤ ਨੂੰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ। ਜਿਸ ਨਿਹੰਗ ਸਿੰਘ ਨੇ ਇਕ ਬੇਸਹਾਰਾ ਲੜਕੀ ਨੂੰ ਮਨਚਲਿਆਂ ਤੋਂ ਛੁਡਵਾ ਕੇ ਉਸ ਦੀ ਮਦਦ ਕੀਤੀ ਅਤੇ ਬਾਅਦ ਵਿਚ ਘਰ ਵਿਚ ਪਨਾਹ ਤੱਕ ਦੇ ਦਿੱਤੀ, ਉਹੀ ਲੜਕੀ ਉਨ੍ਹਾਂ ਦੀ 6 ਸਾਲਾ ਬੱਚੀ ਨੂੰ ਕਿਡਨੈਪ ਕਰ ਕੇ ਲੈ ਗਈ। ਸਬਜ਼ੀ ਵਿਕ੍ਰੇਤਾ ਦੀ ਪਤਨੀ ਨੇ ਲੜਕੀ ਅਤੇ ਬੱਚੀ ਨੂੰ ਗਾਇਬ ਪਾਇਆ ਤਾਂ ਉਸਨੇ ਤੁਰੰਤ ਆਪਣੇ ਪਤੀ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਤੇਜ਼ ਰਫ਼ਤਾਰ ਕਾਰ ਨੇ ਦਿਵਿਆਂਗ ਵਿਅਕਤੀ ਨੂੰ ਮਾਰੀ ਟੱਕਰ, ਹਸਪਤਾਲ 'ਚ ਤੋੜਿਆ ਦਮ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੰਦਾ ਸਿੰਘ ਉਰਫ ਕਾਲੂ ਪੁੱਤਰ ਰਾਜਿੰਦਰ ਗਊ ਨਿਵਾਸੀ ਨੀਵੀਂ ਆਬਾਦੀ ਸੰਤੋਖਪੁਰਾ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। 7 ਫਰਵਰੀ ਨੂੰ ਉਹ ਰੋਜ਼ਾਨਾ ਵਾਂਗ ਮਕਸੂਦਾਂ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਗਿਆ ਸੀ, ਜਿਉਂ ਹੀ ਉਹ ਟਰਾਂਸਪੋਰਟ ਨਗਰ ਚੌਕ ਪੁੱਜਾ ਤਾਂ ਦੇਖਿਆ ਕਿ ਇਕ ਲੜਕੀ ਨੂੰ ਕੁਝ ਨੌਜਵਾਨ ਤੰਗ ਕਰ ਰਹੇ ਸਨ, ਉਹ ਚੌਕ ਵਿਚ ਰੁਕ ਗਿਆ, ਜਿਸ ਨੂੰ ਦੇਖ ਕੇ ਨੌਜਵਾਨ ਭੱਜ ਗਏ।

ਨਿਹੰਗ ਸਿੰਘ ਨੇ ਕਿਹਾ ਕਿ ਲੜਕੀ ਕਾਫੀ ਸਹਿਮੀ ਹੋਈ ਸੀ, ਜਿਸ ਨੂੰ ਇਕੱਲਾ ਛੱਡਣਾ ਉਸ ਨੇ ਸਹੀ ਨਹੀਂ ਸਮਝਿਆ ਅਤੇ ਉਸ ਨੂੰ ਆਪਣੇ ਨਾਲ ਹੀ ਮੰਡੀ ਲੈ ਗਿਆ। ਸਬਜ਼ੀ ਖਰੀਦਣ ਤੋਂ ਬਾਅਦ ਉਹ ਲੜਕੀ ਨੂੰ ਆਪਣੇ ਘਰ ਲੈ ਗਿਆ, ਜਿਸ ਦੇ ਕੱਪੜੇ ਤਕ ਫਟੇ ਹੋਏ ਸਨ। ਬੰਦਾ ਸਿੰਘ ਦੀ ਪਤਨੀ ਨੇ ਉਸ ਲੜਕੀ ਨੂੰ ਖਾਣਾ ਖੁਆਇਆ ਅਤੇ ਪਹਿਨਣ ਲਈ ਆਪਣੇ ਕੱਪੜੇ ਵੀ ਦਿੱਤੇ। ਲੜਕੀ ਆਪਣਾ ਨਾਂ ਕਾਜਲ ਦੱਸ ਰਹੀ ਸੀ। ਬੰਦਾ ਸਿੰਘ ਨੇ ਕਿਹਾ ਕਿ 11 ਵਜੇ ਉਸਨੇ ਸਬਜ਼ੀ ਵੇਚਣ ਲਈ ਨਿਕਲਣਾ ਸੀ ਅਤੇ ਲੜਕੀ ਨੂੰ ਕਹਿ ਕੇ ਗਿਆ ਸੀ ਕਿ ਉਹ ਉਸਨੂੰ ਵਾਪਸ ਆ ਕੇ ਰੇਲਵੇ ਸਟੇਸ਼ਨ ਤੋਂ ਗੱਡੀ ਵਿਚ ਬਿਠਾ ਦੇਵੇਗਾ ਪਰ ਲੜਕੀ ਕਦੀ ਤਾਂ ਆਪਣਾ ਪਤਾ ਦਿੱਲੀ ਦਾ ਦੱਸਦੀ ਸੀ ਅਤੇ ਕਦੀ ਲਖਨਊ ਦਾ। ਇਸ ਤੋਂ ਵੀ ਪਰਿਵਾਰ ਨੂੰ ਸ਼ੱਕ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ - ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ

11 ਵਜੇ ਬੰਦਾ ਸਿੰਘ ਸਬਜ਼ੀ ਵੇਚਣ ਚਲਾ ਗਿਆ ਪਰ ਡੇਢ ਵਜੇ ਉਸਦੀ ਪਤਨੀ ਨੇ ਫੋਨ ਕਰ ਕੇ ਦੱਸਿਆ ਕਿ ਉਕਤ ਲੜਕੀ ਘਰ ਵਿਚ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ 6 ਸਾਲ ਦੀ ਬੱਚੀ ਆਂਚਲ ਘਰ ਵਿਚ ਦਿਖਾਈ ਦੇ ਰਹੀ ਹੈ। ਨਿਹੰਗ ਸਿੰਘ ਤੁਰੰਤ ਘਰ ਆਇਆ। ਉਨ੍ਹਾਂ ਆਪਣੇ ਪੱਧਰ ’ਤੇ ਉਨ੍ਹਾਂ ਨੂੰ ਕਾਫੀ ਲੱਭਿਆ ਪਰ ਲੜਕੀ ਅਤੇ ਬੱਚੀ ਦਾ ਕੁਝ ਪਤਾ ਨਹੀਂ ਲੱਗਾ। ਆਖਿਰਕਾਰ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਆਈ, ਜਿਸ ਵਿਚ ਲੜਕੀ ਬੱਚੀ ਨੂੰ ਪੈਦਲ ਹੀ ਆਪਣੇ ਨਾਲ ਲਿਜਾ ਰਹੀ ਸੀ। ਪੁਲਸ ਨੂੰ ਸ਼ੱਕ ਹੈ ਕਿ ਲੜਕੀ ਬੱਚੀ ਨੂੰ ਖਾਣ-ਪੀਣ ਦਾ ਸਾਮਾਨ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਹੈ, ਜਿਸ ਕਾਰਨ ਬੱਚੀ ਬਿਨਾਂ ਮਾਂ ਦੇ ਹੀ ਲੜਕੀ ਨਾਲ ਚਲੀ ਗਈ।

ਥਾਣਾ ਨੰਬਰ 8 ਦੀ ਪੁਲਸ ਨੇ ਬੰਦਾ ਸਿੰਘ ਦੇ ਬਿਆਨਾਂ ’ਤੇ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਲੜਕੀ ਅਤੇ ਬੱਚੀ ਦੀਆਂ ਤਸਵੀਰਾਂ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ’ਤੇ ਭੇਜ ਦਿੱਤੀਆਂ ਹਨ। ਪੁਲਸ ਟੀਮਾਂ ਵੀ ਲਗਾਤਾਰ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਜਨਤਕ ਥਾਵਾਂ ’ਤੇ ਸਰਚ ਕਰ ਰਹੀਆਂ ਹਨ। ਜਲਦ ਬੱਚੀ ਦਾ ਪਤਾ ਲਾ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ -  24 ਮੈਡਲ ਜਿੱਤ ਚੁੱਕਾ ਖਿਡਾਰੀ ਸੜਕਾਂ 'ਤੇ ਝਾੜੂ ਲਾਉਣ ਨੂੰ ਮਜਬੂਰ, ਮਜ਼ਦੂਰਾਂ ਤੋਂ ਘੱਟ ਤਨਖ਼ਾਹ 'ਚ ਕਰ ਰਿਹੈ ਗੁਜ਼ਾਰਾ

ਮੈਂ ਇਨਸਾਨੀਅਤ ਦੇ ਨਾਤੇ ਕੀਤੀ ਮਦਦ, ਪਰ ਉਹ ਮੇਰੇ ਜਿਗਰ ਦਾ ਟੋਟਾ ਲੈ ਗਈ: ਨਿਹੰਗ ਸਿੰਘ

ਨਿਹੰਗ ਬੰਦਾ ਸਿੰਘ ਨੇ ਭਾਵੇਂ ਇਨਸਾਨੀਅਤ ਦੇ ਨਾਤੇ ਲੜਕੀ ਦੀ ਮਦਦ ਕੀਤੀ ਪਰ ਹੁਣ ਉਹ ਪਛਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਸ਼ ਉਹ ਬਿਨਾਂ ਰੁਕੇ ਹੀ ਚਲਾ ਗਿਆ ਹੁੰਦਾ। ਮੈਂ ਲੜਕੀ ਦੀ ਮਦਦ ਕੀਤੀ ਪਰ ਉਹ ਮੇਰੇ ਜਿਗਰ ਦਾ ਟੋਟਾ ਹੀ ਕੱਢ ਕੇ ਲੈ ਗਈ। ਬੰਦਾ ਸਿੰਘ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਕੋਈ ਕਿਸੇ ਦੀ ਹੁਣ ਕਿਉਂ ਮਦਦ ਕਰੇਗਾ? ਬੱਚੀ ਦੇ ਕਿਡਨੈਪ ਹੋਣ ਤੋਂ ਬਾਅਦ ਆਂਚਲ ਦੀ ਮਾਂ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ।

ਕੋਈ ਅਜਨਬੀ ਮਦਦ ਮੰਗੇ ਤਾਂ ਪੁਲਸ ਨੂੰ ਸੂਚਨਾ ਦਿਓ

ਥਾਣਾ ਨੰ. 8 ਦੇ ਇੰਚਾਰਜ ਨਵਦੀਪ ਸਿੰਘ ਨੇ ਕਿਹਾ ਇਕ ਕਿਸੇ ਦੀ ਮਦਦ ਕਰਨਾ ਗਲਤ ਨਹੀਂ ਹੈ ਪਰ ਉਸ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਕ ਜੇਕਰ ਕੋਈ ਅਜਨਬੀ ਮਦਦ ਮੰਗੇ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿਓ ਤਾਂ ਕਿ ਪੁਲਸ ਉਸ ਅਜਨਬੀ ਨੂੰ ਲੈ ਕੇ ਸਾਰੀ ਜਾਂਚ ਕਰ ਲਵੇ। ਉਨ੍ਹਾਂ ਕਿਹਾ ਇਕ ਬੰਦਾ ਸਿੰਘ ਨੇ ਭਾਵੇਂ ਲੜਕੀ ਦੀ ਮਦਦ ਕੀਤੀ ਪਰ ਕੀ ਪਤਾ ਉਹ ਮਦਦ ਦੇ ਬਹਾਨੇ ਹੀ ਘਰ ਵਿਚ ਆਈ ਹੋਵੇ। ਉਨ੍ਹਾਂ ਕਿਹਾ ਕਿ ਲੋਕ ਪੁਲਸ ਨਾਲ ਅਜਿਹੀਆਂ ਜਾਣਕਾਰੀਆਂ ਜ਼ਰੂਰ ਸ਼ੇਅਰ ਕਰਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News