ਸਕੂਲ ਜਾ ਰਹੀ ਵਿਦਿਆਰਥਣ ਨੂੰ ਕੀਤਾ ਸੀ ਅਗਵਾ, ਰਾਹ ''ਚ ਕਾਰ ਬੰਦ ਹੋਣ ''ਤੇ ਲੋਕਾਂ ਅਗਵਾਕਾਰਾਂ ਨੂੰ ਚਾੜ੍ਹਿਆ ਕੁਟਾਪਾ

Monday, Aug 21, 2017 - 08:14 PM (IST)

ਸਕੂਲ ਜਾ ਰਹੀ ਵਿਦਿਆਰਥਣ ਨੂੰ ਕੀਤਾ ਸੀ ਅਗਵਾ, ਰਾਹ ''ਚ ਕਾਰ ਬੰਦ ਹੋਣ ''ਤੇ ਲੋਕਾਂ ਅਗਵਾਕਾਰਾਂ ਨੂੰ ਚਾੜ੍ਹਿਆ ਕੁਟਾਪਾ

ਪਟਿਆਲਾ (ਬਲਜਿੰਦਰ)-ਥਾਣਾ ਬਖਸ਼ੀਵਾਲ ਅਧੀਨ ਪਿੰਡ ਧੰਗੇੜਾ ਕੋਲ ਸਕੂਲ ਜਾ ਰਹੀ  ਇਕ ਨਾਬਾਲਿਗ ਲੜਕੀ ਨੂੰ ਕੁਝ ਨੌਜਵਾਨਾਂ ਨੇ ਅਗਵਾ ਕਰ ਕੇ ਉਸ ਨਾਲ ਅਸ਼ਲੀਲ ਛੇੜਛਾੜ ਕੀਤੀ। ਜਦੋਂ ਲੜਕੀ ਨੂੰ ਅਗਵਾ ਕਰ ਕੇ ਲਿਜਾ ਰਹੇ ਸਨ ਤਾਂ ਰਾਹ ਵਿਚ ਉਨ੍ਹਾਂ ਦੀ ਕਾਰ ਬੰਦ ਹੋ ਗਈ। ਉਥੇ ਲੋਕਾਂ ਨੇ ਉਨ੍ਹਾਂ ਦਾ ਕੁਟਾਪਾ ਵੀ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਲੜਕੀ ਦੇ ਚਾਚੇ ਦੀ ਸ਼ਿਕਾਇਤ 'ਤੇ ਡਿੰਪਲ ਸ਼ਰਮਾ, ਨਵਾਬ ਖਾਂ ਵਾਸੀ ਪਹਾੜਪੁਰ ਨਾਭਾ, ਹਰਪ੍ਰੀਤ ਸਿੰਘ ਵਾਸੀ ਦੁਲੱਦੀ ਨਾਭਾ, ਜਗਸੀਰ ਸਿੰਘ ਨਿਵਾਸੀ ਤੋਗਾਵਾਲ, ਸਤਿੰਦਰਪ੍ਰੀਤ ਸਿੰਘ ਵਾਸੀ ਅਜਨਾਲਾ ਅਤੇ ਮਨਜੀਤ ਸਿੰਘ ਪਟਿਆਲਾ ਗੇਟ ਨਾਭਾ ਖਿਲਾਫ਼ 363, 366-ਏ., 354, 354-ਏ., ਆਈ. ਪੀ. ਸੀ. ਅਤੇ ਪੋਸਕੋ ਐਕਟ 2012 ਤਹਿਤ ਕੇਸ ਦਰਜ ਕੀਤਾ ਹੈ। 
ਲੜਕੀ ਦੇ ਚਾਚਾ ਨੇ ਦੱਸਿਆ ਕਿ ਉਸ ਦੀ ਨਾਬਾਲਿਗ ਭਤੀਜੀ ਪਿੰਡ ਧੰਗੇੜਾ ਵਿਚ ਜਾ ਰਹੀ ਸੀ, ਜਿੱਥੇ ਉਹ ਮੱਥਾ ਟੇਕਣ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਲਿੰਕ ਰੋਡ ਕੈਦੂਪੁਰ ਤੋਂ ਥੋੜ੍ਹਾ ਪਿੱਛੇ ਸੀ ਤਾਂ ਉਸ ਨੇ ਦੇਖਿਆ ਕਿ ਉਥੇ ਉਸ ਦੀ ਭਤੀਜੀ ਸਾਈਕਲ ਖੜ੍ਹਾ ਕਰ ਕੇ ਪੈਟਰੋਲ ਪੰਪ ਵੱਲ ਜਾ ਰਹੀ ਸੀ। ਉਥੇ ਪਹਿਲਾਂ ਮੌਜੂਦ ਉਕਤ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿਚ ਅਗਵਾ ਕਰ ਲਿਆ। ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨੂੰ ਕਾਰ ਵਿਚ ਸੁੱਟ ਕੇ ਗੱਡੀ ਭਜਾ ਲਈ। 
ਸ਼ਿਕਾਇਤਕਰਤਾ ਨੇ ਵੀ ਪਿੱਛੇ ਗੱਡੀ ਲਾ ਲਈ। ਅੱਗੇ ਰੋਹਟੀ ਮੌੜ 'ਤੇ ਪਿੰਡ ਦੇ ਕੋਲ ਜਾ ਕੇ ਕਥਿਤ ਦੋਸ਼ੀਆਂ ਦੀ ਗੱਡੀ ਬੰਦ ਹੋ ਗਈ, ਜਿਸ 'ਤੇ ਸ਼ਿਕਾਇਤਕਰਤਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ 'ਤੇ ਮਨਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਬਾਕੀਆਂ ਦੀ ਪਿੰਡ ਵਾਲਿਆਂ ਨੇ ਮਾਰਕੁੱਟ ਕੀਤੀ।


Related News