ਅੱਧੀ ਦਰਜਨ ਵਿਅਕਤੀਆਂ ਵੱਲੋਂ ਨੌਜਵਾਨ ਅਗਵਾ, ਕੀਤੀ ਕੁੱਟਮਾਰ

Tuesday, Jul 03, 2018 - 02:51 AM (IST)

ਅੱਧੀ ਦਰਜਨ ਵਿਅਕਤੀਆਂ ਵੱਲੋਂ ਨੌਜਵਾਨ ਅਗਵਾ, ਕੀਤੀ ਕੁੱਟਮਾਰ

ਮਾਨਸਾ(ਜੱਸਲ)-ਮਾਨਸਾ ਸ਼ਹਿਰ ਦੇ ਇਕ ਪਾਰਕ ’ਚ ਸੈਰ ਕਰਦੇ ਇਕ ਨੌਜਵਾਨ ਨੂੰ ਅੱਧੀ ਦਰਜਨ ਵਿਅਕਤੀਆਂ ਨੇ  ਅਗਵਾ ਕਰ ਕੇ ਲਿਜਾਣ ਉਪਰੰਤ ਕਾਫੀ ਕੁੱਟਮਾਰ ਕੀਤੀ। ਇਸ ਸਬੰਧੀ ਥਾਣਾ ਸਿਟੀ-1 ਮਾਨਸਾ ਦੀ ਪੁਲਸ ਨੇ ਇਕ ਅਣਪਛਾਤੇ ਸਮੇਤ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਵਾਸੀ ਮਾਨਸਾ ਸ਼ਾਮ ਵੇਲੇ ਇਕ ਪਾਰਕ ’ਚ ਸੈਰ ਕਰ ਰਿਹਾ ਸੀ ਕਿ ਕੁਝ ਵਿਅਕਤੀ ਉਸ ਨੂੰ ਮੋਟਰਸਾਇਕਲ ’ਤੇ ਬਿਠਾ ਕੇ ਲੈ ਕੇ ਫ਼ਰਾਰ ਹੋ ਗਏ ਸਨ ਤੇ ਫਿਰ ਉਨ੍ਹਾਂ ਨੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਹਾਲਤ ’ਚ ਨਹਿਰੂ ਕਾਲਜ ਕੋਲ ਸੁੱਟ ਕੇ ਫਰਾਰ ਹੋ ਗਏ।  ਇਸ ਮਾਮਲੇ ’ਚ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਪੀਡ਼ਤ ਨੌਜਵਾਨ ਕੁਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪਰਮਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਸ਼ਰਨ ਸਿੰਘ, ਕੁਲਵਿੰਦਰ ਸਿੰਘ  ਵਾਸੀਆਨ ਮਾਨਸਾ ਤੇ ਮੋਹਣਾ ਸਿੰਘ ਵਾਸੀ ਦਲੀਏਵਾਲੀ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News