ਦਾਦਾ-ਦਾਦੀ ਹੱਥੋਂ 8-9 ਮਹੀਨਿਆਂ ਦਾ ਪੋਤਾ ਖੋਹ ਕੇ ਲੈ ਗਏ ਬਾਈਕ ਸਵਾਰ, ਨਹੀਂ ਲੱਗੀ ਕੋਈ ਉੱਘ-ਸੁੱਘ
Friday, Jul 07, 2023 - 11:08 PM (IST)

ਪੱਟੀ (ਸੌਰਭ): ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਂਦੀ ਚੌਕੀ ਕੈਰੋਂ ਦੇ ਬਾਹਰਵਾਰ ਸ਼ਾਮ ਕਰੀਬ 4 ਵਜੇ ਮੋਟਰਸਾਈਕਲ ਸਵਾਰ ਬਜ਼ੁਰਗ ਜੋੜੇ ਕੋਲੋਂ ਦੋ ਮੋਟਰਸਾਈਕਲ ਸਵਾਰਾਂ ਉਨ੍ਹਾਂ ਦਾ 8-9 ਮਹੀਨਿਆਂ ਦਾ ਪੋਤਾ ਅਗਵਾ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੈਰੋਂ ਜੋ ਕਿ ਆਪਣੀ ਪਤਨੀ ਹਰਮੀਤ ਕੌਰ ਸਮੇਤ ਆਪਣੇ ਪੋਤਰੇ ਕਰਨਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨਾਲ ਭਿੱਖੀਵਿੰਡ ਸਾਇਡ ਤੋਂ ਪਿੰਡ ਉਬੋਕੇ ਵੱਲੋਂ ਕੈਰੋ ਨੂੰ ਆ ਰਹੇ ਸਨ। ਜਦ ਉਹ ਪਿੰਡ ਕੈਰੋਂ ਦੇ ਬਾਹਰਵਾਰ ਪਹੁੰਚੇ ਤਾਂ ਮਗਰ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਹੱਥੋਂ ਕਰਨਪਾਲ ਨੂੰ ਖੋਹ ਲਿਆ ਤੇ ਅਗਵਾ ਕਰ ਕੇ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਵੱਡਾ ਤੋਹਫ਼ਾ, ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੀਤਾ ਐਲਾਨ
ਇਸ ਦੌਰਾਨ ਬਜ਼ੁਰਗ ਮਹਿੰਦਰ ਕੌਰ ਜ਼ਖਮੀ ਹੋ ਗਈ, ਜੋ ਕਿ ਇਲਾਜ ਲਈ ਹਸਪਤਾਲ ’ਚ ਭਰਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਸ਼ਾਲਜੀਤ ਸਿੰਘ ਐੱਸ.ਪੀ. ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ: ਹਰਪ੍ਰੀਤ ਸਿੰਘ ਤੇ ਪੁਲਸ ਚੌਕੀ ਦੇ ਇੰਸਪੈਕਟਰ ਐੱਸ.ਆਈ. ਨਰੇਸ਼ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਵੱਢੀਖੋਰ SDO ਸੇਵਾਮੁਕਤੀ ਮਗਰੋਂ ਹੋਇਆ ਗ੍ਰਿਫ਼ਤਾਰ, 7 ਸਾਲ ਪਹਿਲਾਂ ਲਈ ਸੀ ਰਿਸ਼ਵਤ
ਇਸ ਸਬੰਧੀ ਘਟਨਾ ਦੀ ਜਾਂਚ ਕਰ ਰਹੇ ਐੱਸ.ਪੀ. ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪਿੰਡ ਉਬੋਕੇ ਸਾਇਡ ’ਤੇ ਕੈਮਰੇ ਲੱਗੇ ਹਨ, ਜਿਨ੍ਹਾਂ ਦੀ ਸੀ.ਸੀ.ਟੀ.ਵੀ. ਫੁੱਟਜ਼ ਚੈਕ ਕੀਤੀ ਜਾ ਰਹੀ ਹੈ, ਜਿਸ ਉਪਰੰਤ ਮੁੱਦਈ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ, ਜਲਦ ਦੋਸ਼ੀ ਕਾਬੂ ਕਰਕੇ ਬੱਚਾ ਮਾਪਿਆਂ ਹਵਾਲੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਆਂਡਿਆਂ ਦੀ ਰੇਹੜੀ ਲਾਉਣ ਵਾਲੇ ਬਜ਼ੁਰਗ ਨਾਲ ਹੋਈ ਲੁੱਟ, ਪਿਸਤੌਲ ਦੀ ਨੋਕ 'ਤੇ ਖੋਹੀ ਸੋਨੇ ਦੀ ਮੁੰਦਰੀ ਤੇ ਨਗਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8