ਨੂਰਪੁਰ ਬੇਦੀ ਦੀ ਜੈਸਮੀਨ ਨੇ ''ਖੇਲ੍ਹੋ ਇੰਡੀਆ'' ''ਚ ਪੰਜਾਬ ਦੀ ਝੋਲੀ ਪਾਇਆ ਗੋਲਡ ਮੈਡਲ

01/13/2020 4:41:49 PM

ਨੂਰਪੁਰਬੇਦੀ (ਕੁਲਦੀਪ ਸ਼ਰਮਾ) : ਪੰਜਾਬ ਲਈ ਇਹ ਮਾਣ ਦੀ ਗੱਲ ਹੈ ਕਿ ਰੂਪਨਗਰ ਜ਼ਿਲੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਸਮੁੰਦੜੀਆਂ ਦੀ ਹੋਣਹਾਰ ਖਿਡਾਰਣ ਜੈਸਮੀਨ ਕੌਰ ਨੇ ਪੰਜਾਬ ਦੀ ਝੋਲੀ 'ਖੇਲ੍ਹੋ ਇੰਡੀਆ' ਗੁਹਾਟੀ ਵਿਖੇ ਪਹਿਲਾ ਗੋਲਡ ਮੈਡਲ ਪਾਇਆ ਹੈ। ਜੈਸਮੀਨ ਕੌਰ ਪੁੱਤਰੀ ਸਰਦਾਰ ਬਲਵਿੰਦਰ ਸਿੰਘ ਪਿੰਡ ਸਮੁੰਦੜੀਆਂ ਨੇ ਗੁਹਾਟੀ ਵਿਖੇ ਹੋ ਰਹੀਆਂ  'ਖੇਲ੍ਹੋ ਇੰਡੀਆ' ਖੇਡਾਂ 'ਚ ਗੋਲਾ ਸੁੱਟਣ ਦੇ ਮੁਕਾਬਲਿਆਂ 'ਚ ਪਿਛਲੇ ਸਾਲ ਦੌਰਾਨ ਕਾਇਮ ਕੀਤੇ ਆਪਣੇ ਹੀ ਰਿਕਾਰਡ ਨੂੰ ਤੋੜ ਕੇ ਗੋਲਡ ਮੈਡਲ ਜਿੱਤਿਆ ਹੈ। ਜੈਸਮੀਨ ਨੇ 14.85  ਮੀਟਰ ਦੂਰ ਗੋਲਾ ਸੁੱਟ ਕੇ ਪੂਰੇ ਇੰਡੀਆ ਦੇ ਕਿਸੇ ਵੀ ਰਾਜ ਦੀ ਖਿਡਾਰਨ ਨੂੰ ਨੇੜੇ ਵੀ ਫਟਕਣ ਨਹੀਂ ਦਿੱਤਾ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਖਿਡਾਰਣ ਦਾ ਕੋਚ ਵੀ ਇਸ ਦਾ ਆਪਣਾ ਹੀ ਪਾਪਾ ਬਲਵਿੰਦਰ ਸਿੰਘ ਹੈ ।ਜੈਸਮੀਨ ਨੇ ਪੰਜਾਬ ਨੂੰ 'ਖੇਲ੍ਹੋ ਇੰਡੀਆ' 'ਚ ਪਹਿਲਾ ਗੋਲਡ ਮੈਡਲ ਦਿਵਾਉਣ ਦਾ ਮਾਣ ਹਾਸਲ ਕੀਤਾ ਹੈ।


Anuradha

Content Editor

Related News