ਹਵਸੀ ਭੇੜੀਏ ਦੀ ਕਰਤੂਤ: 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ

Monday, Nov 23, 2020 - 09:54 AM (IST)

ਹਵਸੀ ਭੇੜੀਏ ਦੀ ਕਰਤੂਤ: 17 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ

ਖਰੜ (ਰਣਬੀਰ): ਥਾਣਾ ਸਦਰ ਪੁਲਸ ਨੇ ਜਬਰ-ਜ਼ਿਨਾਹ ਦੇ ਦੋਸ਼ ਤਹਿਤ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਕੁੜੀ (17) ਨੇ ਦੱਸਿਆ ਕਿ ਉਸ ਦੇ ਪਿਤਾ ਜੋ ਕਿ ਇਕ ਸ਼ੂਟਿੰਗ ਸਟੂਡੀਓ ਦਾ ਕੰਮ ਕਰਦੇ ਹਨ, ਦੇ ਦਫ਼ਤਰ 'ਚ ਇਕ ਕਰਮਚਾਰੀ ਕੰਮ ਕਰਦਾ ਹੈ ਜੋ ਕਿ ਉਨ੍ਹਾਂ ਦੇ ਘਰ ਅਕਸਰ ਦਫ਼ਤਰ ਦੀਆਂ ਚਾਬੀਆਂ ਦੇਣ ਅਤੇ ਲੈਣ ਆਉਂਦਾ ਰਹਿੰਦਾ ਸੀ। 

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਬੀਤੇ ਕੁਝ ਮਹੀਨੇ ਪਹਿਲਾਂ ਉਕਤ ਕਰਮਚਾਰੀ ਉਨ੍ਹਾਂ ਦੇ ਘਰ ਆਇਆ, ਜਿੱਥੇ ਉਕਤ ਵਿਅਕਤੀ ਵਲੋਂ ਉਸ ਦੀ ਇਕੱਲਤਾ ਦਾ ਫ਼ਾਇਦਾ ਉਠਾਉਂਦਿਆਂ ਪੀੜਤਾ ਨੂੰ ਪੀਣ ਲਈ ਇਕ ਡਰਿੰਕ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀ ਬੇਹੋਸ਼ੀ ਦਾ ਫ਼ਾਇਦਾ ਚੁੱਕ ਕਰਮਚਾਰੀ ਵਲੋਂ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ ਅਤੇ ਨਗਨ ਹਾਲਤ 'ਚ ਉਸ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ। ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਕਤ ਕਰਮਚਾਰੀ ਵਲੋਂ ਉਸ ਨੂੰ ਡਰਾਇਆ ਧਮਕਾਇਆ ਅਤੇ ਚੁੱਪ ਰਹਿਣ ਲਈ ਕਿਹਾ ਗਿਆ। 

ਇਹ ਵੀ ਪੜ੍ਹੋ : ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਵਾਇਰਲ ਦੇ ਮਾਮਲੇ 'ਚ ਸਿਵਲ ਸਰਜਨ ਦੀ ਛੁੱਟੀ

ਇਸ ਤੋਂ ਬਾਅਦ ਬੀਤੀ 19 ਨਵੰਬਰ ਦੁਪਹਿਰ ਦੇ ਕਰੀਬ ਉਸ ਨੂੰ ਦੋਸ਼ੀ ਵਿਅਕਤੀ ਦਾ ਫ਼ੋਨ ਆਇਆ ਅਤੇ ਘਰ ਦੇ ਬਾਹਰ ਆਉਣ ਲਈ ਕਿਹਾ ਗਿਆ। ਜਦੋਂ ਉਹ ਘਰ ਦੇ ਬਾਹਰ ਆਈ ਤਾਂ ਉਸ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ ਚੰਡੀਗੜ੍ਹ ਦੇ ਇਕ ਹੋਟਲ 'ਚ ਲਿਜਾ ਕੇ 20 ਨਵੰਬਰ ਨੂੰ ਜਬਰ-ਜ਼ਿਨਾਹ ਕਰ ਮਗਰੋਂ ਉਕਤ ਵਲੋਂ ਉਸ ਨੂੰ ਉਸ ਦੇ ਘਰ ਦੇ ਬਾਹਰ ਛੱਡ, ਚੁੱਪ ਰਹਿਣ ਕਿਸੇ ਨੂੰ ਦੱਸਣ ਤੇ ਪਰਿਵਾਰ ਸਮੇਤ ਉਸ ਨੂੰ ਜਾਨੋਂ ਮਾਰ ਦੇਣ ਜਾਂ ਬਦਨਾਮ ਕਰ ਦੇਣ ਦੀ ਧਮਕੀ ਦਿੱਤੀ। ਇਸ ਸਭ ਤੋਂ ਤੰਗ ਆ ਕੇ ਪੀੜਤਾਂ ਨੇ ਹੱਡਬੀਤੀ ਆਪਣੇ ਪਿਤਾ ਨੂੰ ਦੱਸੀ। ਜਿਸ ਤੋਂ ਬਾਅਦ ਪੀੜਤਾ ਦੇ ਪਿਤਾ ਵਲੋਂ ਪੁਲਸ ਨਾਲ ਸੰਪਰਕ ਕੀਤਾ ਗਿਆ। ਜਿਸ 'ਤੇ ਦੋਸ਼ੀ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News