ਖੰਨਾ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੰਮੂ 'ਚ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Sunday, Aug 11, 2024 - 12:30 PM (IST)
ਖੰਨਾ (ਵਿਪਨ) : ਪੁਲਸ ਜ਼ਿਲ੍ਹਾ ਖੰਨਾ ਦੇ ਥਾਣਾ ਦੋਰਾਹਾ ਅਧੀਨ ਪੈਂਦੇ ਪਿੰਡ ਕੱਦੋਂ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਣਵੀਰ ਸ਼ਰਮਾ ਨੂੰ ਜੰਮੂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਰਣਵੀਰ ਪੰਜਾਬ ਪੁਲਸ ਦਾ ਫਰਜ਼ੀ ਡੀ. ਐੱਸ. ਪੀ. ਬਣ ਕੇ ਨਹਿਰੂ ਪਾਰਕ 'ਚ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਸੁਹਾਵਣਾ ਤੇ ਠੰਡਾ ਕੀਤਾ ਮੌਸਮ, ਕਿਸਾਨਾਂ ਦੇ ਵੀ ਖਿੜ ਗਏ ਚਿਹਰੇ (ਤਸਵੀਰਾਂ)
ਇਕ ਹੋਰ ਨੌਜਵਾਨ ਉਸ ਦੇ ਨਾਲ ਸੀ, ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਸ਼੍ਰੀਨਗਰ ਪੁਲਸ ਨੇ ਦੋਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀਨਗਰ ਪੁਲਸ ਆਜ਼ਾਦੀ ਦਿਹਾੜੇ ਅਤੇ ਸ੍ਰੀ ਅਮਰਨਾਥ ਯਾਤਰਾ ਨਾਲ ਜੋੜ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖ਼ਰ ਇਹ ਇੱਥੇ ਕੀ ਕਰਨ ਆਏ ਸਨ।
ਕੀ ਕਿਸੇ ਤਰ੍ਹਾਂ ਦੀ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਸੀ। ਦੱਸਣਯੋਗ ਹੈ ਕਿ ਕਰਣਵੀਰ ਕੱਬਡੀ ਦੇ ਨਾਮਵਰ ਪਰਿਵਾਰ 'ਚੋਂ ਹੈ। ਉਸ ਦੀ ਗ੍ਰਿਫ਼ਤਾਰੀ 8 ਅਗਸਤ ਨੂੰ ਹੋਈ ਹੈ। ਫਰਜ਼ੀ ਪੁਲਸ ਅਧਿਕਾਰੀ ਬਣ ਕੇ ਸ਼੍ਰੀਨਗਰ 'ਚ ਘੁੰਮ ਰਹੇ ਪੰਜਾਬ ਦੇ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਸ਼੍ਰੀਨਗਰ ਪੁਲਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8