ਖੰਨਾ ਨੇ ਆਪਣੀ ਕਿਤਾਬ ‘ਆਈ ਐਮ ਏ ਕੋਰੋਨਾ ਸਰਵਾਇਵਰ’ ਪੰਜਾਬ ਦੇ ਗਵਰਨਰ ਨੂੰ ਕੀਤੀ ਭੇਂਟ

Tuesday, Jun 29, 2021 - 08:22 PM (IST)

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੀ ਇੱਕ ਕਿਤਾਬ ‘ਆਈ ਐਮ ਏ ਕੋਰੋਨਾ ਸਰਵਾਇਵਰ’ ਨੂੰ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਨੂੰ ਭੇਂਟ ਕੀਤੀ। ਖੰਨਾ ਦੇ ਨਾਲ ਇਸ ਮੌਕੇ ਭਾਜਪਾ ਦੇ ਯੁਵਾ ਆਗੂ ਵਿਨੀਤ ਜੋਸ਼ੀ ਵੀ ਮੌਜੂਦ ਸਨ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਇਸ ਮੌਕੇ ’ਤੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ‘ਮੈਂ ਇੱਕ ਕੋਰੋਨਾ ਯੌਧਾ ਹਾਂ’ ਕਿਤਾਬ 'ਚ ਕੋਰੋਨਾ ਮਹਾਮਾਰੀ ਦੇ ਦੌਰਾਨ ਆਪਣੇ ਨਾਲ ਸਬੰਧਤ ਗਤੀਵਿਧੀਆਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚ ਲਾਕਡਾਊਨ ਦੇ ਦੌਰਾਨ ਇੱਕ ਯੌਧਾ ਬਣ ਕੇ ਲੋਕ ਸੇਵਾ ਦੇ ਕੰਮਾਂ ਅਤੇ ਖੁੱਦ ਕੋਰੋਨਾ ਨੂੰ ਹਰਾਉਣ ਦੇ ਆਪਣੇ ਜਜਬੇ ਨੂੰ ਕਿਤਾਬ ਦੇ ਜਰਿਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਖੁੱਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਕੋਵਿਡ-19 ਸੰਕਟਕਾਲ ਵਿੱਚ ਜੋ ਲੋਕ ਸੇਵਾ ਕੀਤੀ ਅਤੇ ਲੋਕਾਂ ਦੀ ਜੋ ਮਦਦ ਕੀਤੀ ਅਤੇ ਉਸਦਾ ਇੱਕ ਲੇਖਾ-ਜੋਖਾ ਇਸ ਕਿਤਾਬ ਵਿੱਚ ਪੇਸ਼ ਕੀਤਾ ਗਿਆ ਹੈ। 

PunjabKesari

ਉਨ੍ਹਾਂ ਦੱਸਿਆ ਕਿ ਲਾਕਡਾਊਨ ਦੇ ਦੌਰਾਨ ਘਰ ਦੀ ਲਾਈਬ੍ਰੇਰੀ ਵਿੱਚ ਸਵਾਮੀ ਵਿਵੇਕਾਨੰਦ ਜੀ ਦੀਆਂ ਕਿਤਾਬਾਂ ਨੇ ਪ੍ਰੇਰਨਾ ਦਿੱਤੀ ਕਿ ਕੋਈ ਟੀਚਾ ਮਨੁੱਖ ਦੇ ਹੌਂਸਲੇ ਤੋਂ ਵੱਡਾ ਨਹੀਂ, ਹਾਰਿਆ ਉਹੀ ਹੈ ਜੋ ਲੜਿਆ ਹੀ ਨਹੀਂ। ਮਹਾਮਾਰੀ ਦੇ ਦੌਰਾਨ ਅਖਬਾਰਾਂ ਵਿੱਚ ਲੇਖ ਛਪਵਾ ਕੇ ‘ਕੋਰੋਨਾ ਤੋਂ ਮੁਕਤੀ ਦਾ ਮੁਫਤ ਇਲਾਜ’, ‘ਲਾਕਡਾਊਨ ਵਿੱਚ ਬਜੁਰਗਾਂ ਦੇਖਭਾਲ’, ‘ਕੋਰੋਨਾ ਲੜਾਈ ਦੇ ਵਿਸ਼ਵ ਯੋਧਾ-ਸ਼੍ਰੀ ਨਰਿੰਦਰ ਮੋਦੀ’, ‘ਲਾਕਡਾਊਨ- ਸਮਸਿਆਵਾਂ ਅਤੇ ਸਮਾਧਾਨ’, ਇਕੱਲੇ ਰਹਿੰਦੇ ਬਜੁਰਗਾਂ ਦੀ ਕੌਣ ਲਵੇਗਾ ਸੁੱਧ’ ਅਤੇ ‘ਕੋਰੋਨਾਕਾਲ- ਸੰਵੇਦਨਸ਼ੀਲ ਸਮਾਧਾਨ’ ਦੇ ਜਰੀਏ ਲੋਕਾਂ ਨੂੰ ਕੋਰੋਨਾ ਮਹਾਮਾਰੀ  ਦੇ ਦੌਰਾਨ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। 

ਇਸ ਤੋਂ ਇਲਾਵਾ ਕੋਰੋਨਾਕਾਲ ਵਿੱਚ ਇੱਕ ਯੋਧਾ ਦੀ ਤਰ੍ਹਾਂ ਜੋ ਖੰਨਾ ਨੇ ਲੋਕ ਸੇਵਾ ਕੀਤੀਆਂ ਉਨ੍ਹਾਂ ਨੂੰ ਕਿਤਾਬ ਵਿੱਚ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਲਾਕਡਾਊਨ ਦੇ ਸਮੇਂ ਫਰੰਟਲਾਈਨ ’ਤੇ ਕੰਮ ਕਰ ਰਹੇ ਪੁਲਸ ਕਾਮੀਆਂ, ਡਾਕਟਰਾਂ, ਮੈਡੀਕਲ ਸਟਾਫ, ਸਫਾਈ ਕਾਮੀਆਂ ਆਦਿ ਹੋਰ ਦੀ ਹੌਂਸਲਾ ਅਫਜਾਹੀ ਕਰਨਾ, ਸੜਕਾਂ ’ਤੇ ਡਿਊਟੀ ਕਰਦੇ ਪੁਲਸ ਕਰਮਚਾਰੀਆਂ ਨੂੰ ਸੈਨੇਟਾਇਜਰ, ਮਾਸਕ ਵੰਡ ਗਏ, ਵੈਬੀਨਾਰ ਦੇ ਜਰੀਏ ਲੋਕਾਂ ਨੂੰ ਜਾਗਰੂਕ ਕਰਨਾ, ਮਜਦੂਰਾਂ ਨੂੰ ਖਾਣਾ ਖਵਾਉਣਾ, ਕੋਰੋਨਾ ਮਰੀਜਾਂ ਦੀ ਹਰ ਸੰਭਵ ਮਦਦ ਕਰਨਾ ਆਦਿ ਸ਼ਾਮਿਲ ਹੈ। 

ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਦਾ ਇੱਕ ਹੀ ਮਕਸਦ ਇਸ ਕੋਰੋਨਾ ਮਹਾਮਾਰੀ ਵਿੱਚ ਲੋਕਾਂ ਨੂੰ ਸਬਰ ਰੱਖਣ, ਪੀੜਤਾਂ ਨਾਲ ਸੰਵੇਦਨਾ ਰੱਖਣ, ਕੋਰੋਨਾ ਯੋਧਾਵਾਂ ਦਾ ਸਨਮਾਨ ਕਰਨ, ਸਰਕਾਰ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਸਭ ਤੋਂ ਅਹਿਮ ਖੁੱਦ ਨੂੰ ਸਕਾਰਾਤਮਕ ਰੱਖਣ ਦਾ ਇੱਕ ਸੁਨੇਹਾ ਦੇਣਾ ਹੈ।


Bharat Thapa

Content Editor

Related News