ਖੰਨਾ ਪੁਲਸ ਵਲੋਂ 2 ਵਿਅਕਤੀਆਂ ਤੋਂ 20 ਲੱਖ ਦੀ ਕਰੰਸੀ ਬਰਾਮਦ
Friday, Aug 24, 2018 - 01:22 PM (IST)
ਖੰਨਾ (ਬਿਪਨ, ਸੰਜੇ) : ਖੰਨਾ ਪੁਲਸ ਨੇ 'ਪ੍ਰਿਸਟੀਨ ਮਾਲ' ਨੇੜੇ ਨਾਕਾਬੰਦੀ ਦੌਰਾਨ 2 ਵਿਅਕਤੀਆਂ ਕੋਲੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਵਲੋਂ ਨਾਕਾ ਲਾ ਕੇ ਵ੍ਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ੍ਹ ਤੋਂ ਇੱਕ ਕਾਰ ਆਈ, ਜਿਸ ਨੂੰ ਰੋਕ ਕੇ ਜਦੋਂ ਪੁਲਸ ਨੇ ਚੈਕਿੰਗ ਕੀਤੀ ਤਾਂ ਕਾਰ 'ਚ ਸਵਾਰ 2 ਵਿਅਕਤੀਆਂ ਕੋਲੋਂ 20 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ।
ਪੁਲਸ ਦੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆ ਨੇ ਦੱਸਿਆ ਕਿ ਉਹ ਸਹਾਰਨਪੁਰ (ਯੂ. ਪੀ) ਤੋਂ ਆ ਰਹੇ ਹਨ ਅਤੇ ਉਨ੍ਹਾਂ ਨੇ ਲੁਧਿਆਣਾ ਜਾਣਾ ਹੈ ਅਤੇ ਉਕਤ ਰਕਮ ਬਾਰੇ ਪੁੱਛਣ 'ਤੇ ਵਿਅਕਤੀਆਂ ਵਲੋਂ ਕੋਈ ਠੋਸ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਆਮਦਨ ਟੈਕਸ ਵਿਭਾਗ ਨੂੰ ਸੂਚਿਤ ਕਰਕੇ ਮੌਕੇ 'ਤੇ ਸੱਦਿਆ ਤੇ ਨਕਦੀ ਸਮੇਤ ਦੋਹਾਂ ਵਿਅਕਤੀਆਂ ਨੂੰ ਜਾਂਚ ਲਈ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
