ਖੰਨਾ ਪੁਲਸ ਵਲੋਂ ਅਸਲੇ ਸਮੇਤ ਇਕ ਵਿਅਕਤੀ ਕਾਬੂ

Thursday, Jan 16, 2020 - 02:37 PM (IST)

ਖੰਨਾ ਪੁਲਸ ਵਲੋਂ ਅਸਲੇ ਸਮੇਤ ਇਕ ਵਿਅਕਤੀ ਕਾਬੂ

ਖੰਨਾ (ਵਿਪਨ) : ਖੰਨਾ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ 32 ਬੋਰ ਪਿਸਤੌਲ ਅਤੇ 3 ਜ਼ਿੰਦਾ ਰੌਂਦ ਸਮੇਤ ਨਾਕੇ ਦੌਰਾਨ ਕਾਬੂ ਕੀਤਾ ਹੈ। ਇਸ ਬਾਰੇ ਐੱਸ. ਐੱਸ. ਪੀ. ਖੰਨਾ ਗੁਰਸਰਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਜ਼ਿਲਾ ਖੰਨਾਂ ਵੱਲੋਂ ਗਰੀਨਲੈਡ ਹੋਟਲ, ਖੰਨਾ ਪਾਸੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ ਰੋਕਿਆ ਗਿਆ। ਕਾਰ ਨੂੰ ਜਸਪਾਲ ਸਿੰਘ, ਪੁੱਤਰ ਦਰਸ਼ਨ ਸਿੰਘ ਵਾਸੀ ਵਿਸ਼ਵਕਰਮਾ ਵਰਕਸ਼ਾਪ ਸ਼ਿਵਾਲਿਕ ਇਨਕਲੇਵ ਪਿੰਡ ਭਬਾਤ ਨੇੜੇ ਢਿੱਲੋਂ ਫਾਰਮ ਜ਼ੀਰਕਪੁਰ , ਮੋਹਾਲੀ ਚਲਾ ਰਿਹਾ ਸੀ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 32 ਬੋਰ ਪਿਸਤੌਲ ਸਮੇਤ 3 ਜ਼ਿੰਦਾ ਰੌਂਦ ਬਾਮਦ ਹੋਏ । ਫਿਲਹਾਲ ਪੁਲਸ ਵਲੋਂ ਫੜ੍ਹੇ ਗਏ ਵਿਅਕਤੀ 'ਤੇ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News