ਪਿਆਰ ਨਹੀਂ ਚੜ੍ਹਿਆ ਪ੍ਰਵਾਨ ਤਾਂ ਵਿਆਹੁਤਾ ਪ੍ਰੇਮੀ ਜੋੜੇ ਨੇ ਲਗਾਇਆ ਮੌਤ ਨੂੰ ਗਲੇ (ਵੀਡੀਓ)

Saturday, Jun 27, 2020 - 02:55 PM (IST)

ਖੰਨਾ : ਆਪਣੇ ਪਿਆਰ ਨੂੰ ਪ੍ਰਵਾਨ ਨਾ ਚੜ੍ਹਦਿਆਂ ਦੇਖ ਕੇ ਖੰਨਾ ਜੀ.ਟੀ. ਰੋਡ 'ਤੇ ਇਕ ਵਿਅਹੁਤਾ ਪ੍ਰੇਮੀ ਜੋੜੇ ਨੇ ਖ਼ਦਕੁਸ਼ੀ ਕਰ ਲਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਖੰਨਾ ਦੇ ਗੁਰੂ ਹਰਕ੍ਰਿਸ਼ਨ ਨਗਰ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਜਦਕਿ ਜਨਾਨੀ ਖੰਨਾ ਖੁਰਦ ਦੀ ਰਹਿਣ ਵਾਲੀ ਸੀ। ਦੋਵੇਂ ਵਿਆਹੇ ਹੋਏ ਸਨ ਤੇ ਦੋਵਾਂ ਦੇ ਤਿੰਨ-ਤਿੰਨ ਬੱਚੇ ਵੀ ਸਨ। 

ਇਹ ਵੀ ਪੜ੍ਹੋਂ : ਵਿਦੇਸ਼ ਜਾਣ ਦਾ ਸੁਫ਼ਨਾ ਨਹੀਂ ਹੋਇਆ ਪੂਰਾ ਤਾਂ 19 ਸਾਲਾ ਲੜਕੀ ਨੇ ਚੁੱਕਿਆ ਇਹ ਕਦਮ

PunjabKesariਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪ੍ਰੇਮ ਸਬੰਧ ਸਨ। ਇਨ੍ਹਾਂ ਦੇ ਪ੍ਰੇਮ ਸਬੰਧਾਂ ਬਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਲੱਗ ਗਿਆ ਸੀ, ਜਿਨ੍ਹਾਂ ਨੇ ਇਨ੍ਹਾਂ ਨੂੰ ਕਾਫ਼ੀ ਸਮਝਾਇਆ ਸੀ ਪਰ ਇਹ ਦੋਵੇਂ ਇਕ-ਦੂਜੇ ਨਾਲ ਰਹਿਣਾ ਚਾਹੁੰਦੇ ਸਨ। ਜਦੋਂ ਇਹ ਇਕੱਠੇ ਨਾ ਹੋ ਸਕੇ ਤਾਂ ਦੋਵਾਂ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਕਤ ਵਿਅਕਤੀ ਨੇ ਇਸ ਦੀ ਜਾਣਕਾਰੀ ਆਪਣੀ ਪਤਨੀ ਨੂੰ ਫ਼ੋਨ 'ਤੇ ਦਿੱਤੀ ਸੀ, ਜਿਸ ਤੋਂ ਬਾਅਦ ਪਤਨੀ ਪਰਿਵਾਰ ਸਮੇਤ ਮੌਕੇ 'ਤੇ ਪੁੱਜੀ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਪੈਸਿਆਂ ਲਈ ਮਾਲਕ ਕਰਦਾ ਸੀ ਤੰਗ, ਦੁਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ


author

Baljeet Kaur

Content Editor

Related News