ਵਾਰਡ ਨੰਬਰ 33 ’ਚ ਪੋਸ਼ਣ ਪਖਵਾਡ਼ਾ ਮਨਾਇਆ

03/26/2019 5:10:44 AM

ਖੰਨਾ (ਸੁਖਵਿੰਦਰ ਕੌਰ)- ਇਥੋਂ ਦੇ ਵਾਰਡ ਨੰਬਰ 33 ਵਿਖੇ ਆਂਗਣਵਾਡ਼ੀ ਵਰਕਰ ਪਰਮਜੀਤ ਕੌਰ ਦੀ ਦੇਖ ਰੇਖ ਹੇਠ ਸੀ. ਡੀ. ਪੀ. ਓ. ਸਰਬਜੀਤ ਕੌਰ ਦੀਆਂ ਹਦਾਇਤਾਂ ’ਤੇ ਮਨਾਏ ਜਾ ਰਹੇ ਪੋਸ਼ਣ ਪਖਵਾਡ਼ੇ ਦੌਰਾਨ ਵੱਖ-ਵੱਖ ਸਰਗਰਮੀਆਂ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਵੱਖ-ਵੱਖ ਪ੍ਰੋਗਰਾਮਾਂ ਅਧੀਨ ਪੋਸ਼ਣ ਸਬੰਧੀ ਜਾਣਕਾਰੀ, ਸੁੰਤਲਿਤ ਆਹਾਰ, ਅਨੀਮੀਆ, ਬੱਚੀਆਂ ਨੂੰ ਜਾਣਕਾਰੀ ਸਬੰਧੀ ਕੈਂਪ ਅਤੇ ਹੱਟ ਬਾਜ਼ਾਰ ਪ੍ਰੋਗਰਾਮ ਆਯੋਜਨ ਕੀਤੇ ਗਏ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਸਟਾਫ਼, ਏ. ਐੱਨ. ਐੱਮ. ਰਾਜਵਿੰਦਰ ਕੌਰ, ਆਸ਼ਾ ਵਰਕਰ ਅਨੀਤਾ ਰਾਣੀ, ਵਾਰਡ ਦੀਆਂ ਗਰਭਵਤੀ ਔਰਤਾਂ ਅਤੇ ਨਰਸਿੰਗ ਮਦਰਜ਼ ਹਾਜ਼ਰ ਸਨ।

Related News