ਸਾਤਵਿਕ-ਚਿਰਾਗ ਨੇ ਨੰਬਰ ਇਕ ਰੈਂਕਿੰਗ ਗੁਆਈ
Wednesday, Jun 12, 2024 - 03:05 PM (IST)
ਨਵੀਂ ਦਿੱਲੀ, (ਭਾਸ਼ਾ)– ਪਿਛਲੇ ਹਫਤੇ ਇੰਡੋਨੇਸ਼ੀਆ ਓਪਨ ਵਿਚ ਖਿਤਾਬ ਦੀ ਰੱਖਿਆ ਦੀ ਆਪਣੀ ਮੁਹਿੰਮ ਵਿਚੋਂ ਹਟਣ ਵਾਲੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਨੂੰ ਜਾਰੀ ਬੈਡਮਿੰਟਨ ਵਿਸ਼ਵ ਸੰਘ (ਬੀ. ਡਬਲਯੂ. ਐੱਫ.) ਦੀ ਤਾਜਾ ਰੈਂਕਿੰਗ ਵਿਚ ਦੋ ਸਥਾਨਾਂ ਦੇ ਨੁਕਸਾਨ ਨਾਲ ਤੀਜੇ ਸਥਾਨ ’ਤੇ ਖਿਸਕ ਗਈ ਹੈ। ਚੀਨ ਦੇ ਲਿਆਂਗ ਵੇਈ ਕੇਂਗ ਤੇ ਵੈਂਗ ਚੈਂਗ ਨਈ ਪੁਰਸ਼ ਡਬਲਜ਼ ਨੰਬਰ ਇਕ ਜੋੜੀ ਹੈ। ਉਸ ਤੋਂ ਬਾਅਦ ਡੈੱਨਮਾਰਕ ਦੇ ਕਿਮ ਐਸਟ੍ਰਪ ਤੇ ਐਂਡਰਸ ਸਕਾਰੂਪ ਰਾਸਮੂਸੇਨ ਦਾ ਨੰਬਰ ਆਉਂਦਾ ਹੈ, ਜਿਸ ਨੇ ਦੋ ਸਥਾਨਾਂ ਦੀ ਛਲਾਂਗ ਲਗਾਈ ਹੈ।
ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਮਈ ਵਿਚ ਥਾਈਲੈਂਡ ਓਪਨ ਜਿੱਤ ਕੇ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਪਰ ਪਿਛਲੇ ਮਹੀਨੇ ਸਿੰਗਾਪੁਰ ਓਪਨ ਵਿਚ ਪਹਿਲੇ ਦੌਰ ਵਿਚੋਂ ਬਾਹਰ ਹੋ ਗਈ। ਭਾਰਤੀ ਜੋੜੀ ਨੇ ਮੌਜੂਦਾ ਆਸਟ੍ਰੇਲੀਆਈ ਓਪਨ ਵਿਚੋਂ ਨਾਂ ਵਾਪਸ ਲੈ ਲਿਆ ਹੈ। ਪੁਰਸ਼ ਸਿੰਗਲਜ਼ ਵਿਚ ਐੱਚ. ਐੱਸ. ਪ੍ਰਣਯ ਤੇ ਲਕਸ਼ੈ ਸੇਨ ਕ੍ਰਮਵਾਰ 10ਵੇਂ ਤੇ 14ਵੇਂ ਸਥਾਨ ’ਤੇ ਬਣੇ ਹੋਏ ਹਨ। ਕਿਦਾਂਬੀ ਸ਼੍ਰੀਕਾਂਤ 4 ਸਥਾਨ ਹੇਠਾਂ 32ਵੇਂ ਸਥਾਨ ’ਤੇ ਖਿਸਕ ਗਿਆ ਹੈ ਜਦਕਿ ਪ੍ਰਿਯਾਂਸ਼ੂ ਰਾਜਾਵਤ (34ਵੇਂ ਸਥਾਨ ’ਤੇ) ਤੇ ਕਿਰਣ ਜਾਰਜ (1 ਸਥਾਨ ਦੇ ਫਾਇਦੇ ਨਾਲ 35ਵੇਂ ਸਥਾਨ ’ਤੇ) ਅਗਲਾ ਸਰਵਸ੍ਰੇਸ਼ਠ ਭਾਰਤੀ ਹੈ।
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਮਹਿਲਾ ਸਿੰਗਲਜ਼ ਰੈਂਕਿੰਗ ਵਿਚ 10ਵੇਂ ਸਥਾਨ ’ਤੇ ਬਣੀ ਹੋਈ ਹੈ। ਮਹਿਲਾ ਡਬਲਜ਼ ਵਿਚ ਪੈਰਿਸ ਓਲੰਪਿਕ ਲਈ ਜਾਣ ਵਾਲੀ ਜੋੜੀ ਤਨੀਸ਼ਾ ਕ੍ਰਾਸਟੋ ਤੇ ਅਸ਼ਵਿਨੀ ਪੋਨੱਪਾ ਇਕ ਸਥਾਨ ਉੱਪਰ 19ਵੇਂ ਸਥਾਨ ’ਤੇ ਪਹੁੰਚ ਗਈ ਹੈ। ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਵੀ ਇਕ ਸਥਾਨ ਦੇ ਫਾਇਦੇ ਨਾਲ 24ਵੇਂ ਸਥਾਨ ’ਤੇ ਹੈ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਇਹ ਜੋੜੀ ਇੰਡੋਨੇਸ਼ੀਆ ਓਪਨ ਦੇ ਆਖਰੀ-16 ਵਿਚੋਂ ਬਾਹਰ ਹੋ ਗਈ