ਟਾਂਡਾ ''ਚ ਮੁਸਲਮਾਨ ਭਾਈਚਾਰੇ ਨੇ ਸ਼ਰਧਾ ਨਾਲ ਮਨਾਇਆ ਈਦ-ਉੱਲ-ਅਜ਼ਹਾ ਦਾ ਤਿਉਹਾਰ

Monday, Jun 17, 2024 - 12:31 PM (IST)

ਟਾਂਡਾ ''ਚ ਮੁਸਲਮਾਨ ਭਾਈਚਾਰੇ ਨੇ ਸ਼ਰਧਾ ਨਾਲ ਮਨਾਇਆ ਈਦ-ਉੱਲ-ਅਜ਼ਹਾ ਦਾ ਤਿਉਹਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਉੜਮੁੜ ਇਲਾਕੇ ਵਿਚ ਅੱਜ ਮੁਸਲਮਾਨ ਭਾਈਚਾਰੇ ਨੇ ਈਦ-ਉੱਲ-ਅਜ਼ਹਾ ਦਾ ਤਿਉਹਾਰ ਖ਼ੁਸ਼ੀਆਂ ਖੇੜਿਆਂ ਨਾਲ ਲਬਰੇਜ ਹੋ ਕੇ ਮਨਾਇਆ ਅਤੇ ਇਕ ਦੂਜੇ ਦੇ ਗਲੇ ਲੱਗ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਜ਼ਾਮਾ ਮਸਜ਼ਿਦ ਨੂਰਾਨੀ ਉੜਮੜ ਵਿਚ ਮਸਜ਼ਿਦ ਦੇ ਇਮਾਮ ਮੌਲਾਨਾ ਆਫ਼ਤਾਬ ਆਲਮ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਸਭ ਨੇ ਮਿਲ ਕੇ ਸਰਬੱਤ ਦੇ ਭਲੇ ਲਈ ਦੁਆ ਕੀਤੀ। ਇਸ ਮੌਕੇ ਨੂਰ ਆਲਮ, ਮੁਸ਼ਤਾਕ ਅਲੀ, ਅਹਿਮਦ, ਯਾਕੂਬ ਅਲੀ, ਅਬਦੁਲ ਗਨੀ, ਹਾਜ਼ੀ ਦਲਮੀਰ, ਬਾਬੂ ਦੀਨ, ਹਾਜ਼ੀ ਸਾਈ, ਹਾਜ਼ੀ ਇਬਰਾਹੀਮ, ਇਮਤਿਆਜ, ਸ਼ੇਰ ਅਲੀ, ਹਨੀਫ਼ ਮੁਹੰਮਦ, ਅਮਜਦ ਅਲੀ, ਹਾਜ਼ੀ ਅਨਾ ਮੁਹੰਮਦ, ਮਾਸੂਮ ਅਲੀ, ਸ਼ਬੀਰ ਅਲੀ, ਟਾਂਡਾ ਇਲਾਕੇ ਦੇ ਨਾਲ ਸਬੰਧਤ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹਿਜਰਤ ਕਰਕੇ ਇਥੇ ਰਹਿ ਰਹੇ ਵੱਖ-ਵੱਖ ਸੂਬਿਆਂ ਤੋਂ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਵੀ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। 

PunjabKesari

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ

ਇਸੇ ਤਰ੍ਹਾਂ ਈਦਗਾਹ ਅਹੀਆਪੁਰ ਮਾਡਲ ਟਾਊਨ ਵਿਚ ਮੌਲਵੀ ਜ਼ਾਕਿਰ ਹੁਸੈਨ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਈਦ ਦੀ ਨਮਾਜ਼ ਪੜ੍ਹੀ। ਇਸ ਮੌਕੇ ਸੂਫ਼ੀਆਨ, ਨੁਮਾਨ, ਜਮਾਲਦੀਨ, ਗਫੂਰ ਅਲੀ, ਅਰਮਾਨ, ਸੁਲਤਾਨ ਮੁਹੰਮਦ, ਉਸਮਾਨ, ਅਸਲਮ, ਅਕਰਮ ਅਤੇ ਨੂਰ ਆਦਿ ਨੇ ਹਾਜ਼ਰੀ ਲੁਆਈ।

PunjabKesari

ਇਸੇ ਤਰਾਂ ਪਿੰਡ ਝਾਵਾਂ, ਕੰਧਾਲਾ ਜੱਟਾ ਅਤੇ ਟਾਂਡਾ ਮਸਜਿਦ ਵਿਚ ਵੀ ਈਦ ਧੂਮਧਾਮ ਨਾਲ ਮਨਾਈ ਗਈ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਵਿਧਾਇਕ ਜਸਬੀਰ ਸਿੰਘ ਰਾਜਾ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ, ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਬੀਬੀ ਸੁਖਦੇਵ ਕੌਰ ਸੱਲਾ, ਬਸਪਾ ਆਗੂ ਜਸਵਿੰਦਰ ਦੁੱਗਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News