ਭਾਜਪਾ ਵਪਾਰ ਮੰਡਲ ਦੀ ਜ਼ਿਲਾ ਕਾਰਜਕਾਰਨੀ ਦਾ ਐਲਾਨ

Tuesday, Mar 26, 2019 - 05:10 AM (IST)

ਖੰਨਾ (ਸੁਖਵਿੰਦਰ ਕੌਰ) -ਸਥਾਨਕ ਮੁਹੱਲਾ ਮਾਤਾ ਰਾਣੀ ਸਥਿਤ ਸੀਨੀਅਰ ਸਿਟੀਜ਼ਨ ਹਾਲ ''ਚ ਭਾਜਪਾ ਵਪਾਰ ਸੈੱਲ ਦੀ ਜ਼ਿਲਾ ਪੱਧਰੀ ਮੀਟਿੰਗ ਜ਼ਿਲਾ ਪ੍ਰਧਾਨ ਵਿਪਨ ਚੰਦਰ ਗੈਂਦ ਦੀ ਪ੍ਰਧਾਨਗੀ ਵਿਚ ਹੋਈ, ਜਿਸ ''ਚ ਜ਼ਿਲਾ ਵਪਾਰ ਸੈੱਲ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ, ਜਿਸ ''ਚ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜ਼ਿਲਾ ਭਾਜਪਾ ਪ੍ਰਧਾਨ ਅਜੇ ਸੂਦ, ਜ਼ਿਲਾ ਭਾਜਪਾ ਜਨਰਲ ਸਕੱਤਰ ਸਰਵਦੀਪ ਸਿੰਘ ਕਾਲੀਰਾਓ ਤੇ ਪ੍ਰਿੰਸੀਪਲ ਜਤਿੰਦਰ ਸ਼ਰਮਾ, ਜ਼ਿਲਾ ਮੀਤ ਪ੍ਰਧਾਨ ਸੁਧੀਰ ਸੋਨੂੰ, ਸੀਨੀਅਰ ਭਾਜਪਾ ਆਗੂ ਸੰਜੀਵ ਧਮੀਜਾ, ਸਾਬਕਾ ਚੇਅਰਮੈਨ ਰਾਜੇਸ਼ ਡਾਲੀ, ਭਾਜਯੂਮੋ ਦੇ ਸੀਨੀਅਰ ਆਗੂ ਅਨੁਜ ਛਾਹਡ਼ੀਆ, ਜ਼ਿਲਾ ਭਾਜਪਾ ਸਕੱਤਰ ਰਾਜ ਮੈਨਰੋ ਤੇ ਮਨੋਜ ਘਈ, ਮੰਡਲ ਪ੍ਰਧਾਨ ਦਿਨੇਸ਼ ਵਿਜ, ਯੁਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ ਰਿਚੀ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪਾਰਟੀ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਬੂਥ ਪੱਧਰ ''ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ਦੌਰਾਨ ਕਿਸਾਨ ਮੋਰਚੇ ਦੇ ਸੂੁਬਾ ਪ੍ਰਧਾਨ ਬਿਕਰਮਜੀਤ ਚੀਮਾ ਨੇ ਕਿਹਾ ਕਿ ਅੱਜ ਸ਼ਹਿਰ ਦਾ ਹਰ ਵਪਾਰੀ ਦੁਬਾਰਾ ਫਿਰ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਜਦੋਂ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ''ਚ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਮੁੱਚੀਆਂ ਲੋਕ ਭਲਾਈ ਸਕੀਮਾਂ ਅਤੇ ਉਨ੍ਹਾਂ ਵਲੋਂ ਕੀਤੇ ਕਾਰਜਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਆਪਣਾ ਮੁੱਖ ਮੰਤਵ ਸਮਝਦੇ ਹੋਏ ਦਿਨ-ਰਾਤ ਇਕ ਕਰ ਦੇਈਏ। ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਮੁੱਦਾ ਹੀਣ ਹੋ ਗਈ ਹੈ ਉਸ ਕੋਲ ਕੋਈ ਵੀ ਚੋਣ ਮੁੱਦਾ ਨਹੀ ਹੈ ਬਲਕਿ ਨੋਟਾਂ ਦਾ ਜਿਹਡ਼ਾ ਮੁੱਦਾ ਕਾਂਗਰਸ ਨੇ ਚੁੱਕਿਆ ਸੀ ਆਮ ਲੋਕਾਂ ਨੇ ਉਸ ਨੂੰ ਵੀ ਨਕਾਰ ਦਿੱਤਾ ਹੈ। ਇਸ ਮੌਕੇ ਵਪਾਰ ਸੈੱਲ ਦੇ ਜ਼ਿਲਾ ਪ੍ਰਧਾਨ ਵਿਪਨ ਚੰਦਰ ਗੈਂਦ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਜ਼ਿਲੇ ਭਰ ਵਿਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਵਪਾਰੀਆਂ ਤੱਕ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਦੇਵੇਗੀ ਅਤੇ ਪਾਰਟੀ ਗਠਜੋਡ਼ ਦੇ ਉਮੀਦਵਾਰ ਦੀ ਜਿੱਤ ਲਈ ਹਰ ਸੰਭਵ ਯਤਨ ਆਰੰਭ ਦਿੱਤੇ ਗਏ ਹਨ। ਇਸ ਮੌਕੇ ਜ਼ਿਲਾ ਵਪਾਰ ਸੈੱਲ ਦਾ ਸੰਜੀਵ ਕੁਮਾਰ ਸਾਹਨੇਵਾਲ, ਜਗਮੋਹਨ ਸ਼ਰਮਾ ਕੂਮ ਕਲਾਂ ਤੇ ਬਾਂਸਲ ਮਲੌਦ ਨੂੰ ਮੀਤ ਪ੍ਰਧਾਨ, ਸੁਬੋਧ ਮਿੱਤਲ ਖੰਨਾ ਜਨਰਲ ਸਕੱਤਰ, ਰਾਕੇਸ਼ ਬੇਦੀ ਦੋਰਾਹਾ, ਤਰਸੇਮ ਲਾਲ ਘੁਡਾਣੀ ਤੇ ਅਜੇ ਅਗਰਵਾਲ ਸੈਕਟਰੀ, ਹੇਮੰਤ ਸੂਦ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਚੁਣੇ ਗਏ ਸਾਰੇ ਅਹੁਦੇਦਾਰਾਂ ਦੇ ਸਿਰਾਂ ''ਤੇ ਕੇਸਰੀ ਪੱਗਾਂ ਬੰਨ੍ਹ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਗਲਾਂ ''ਚ ਪਾਰਟੀ ਦੇ ਨਿਸ਼ਾਨ ਵਾਲੇ ਲੌਕੇਟ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਚਮਕੌਰ ਸਿੰਘ, ਮੰਡਲ ਖੰਨਾ ਪ੍ਰਧਾਨ ਦਿਨੇਸ਼ ਵਿਜ, ਜ਼ਿਲਾ ਯੁਵਾ ਮੋਰਚਾ ਪ੍ਰਧਾਨ ਹਰਸਿਮਰਨਜੀਤ ਸਿੰਘ ਰਿਚੀ, ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਨਿਪੁੰਨ ਮਿੱਤਲ, ਮੰਡਲ ਜਨਰਲ ਸਕੱਤਰ ਸੰਜੀਵ ਵਰਮਾ, ਬਬਲਾ ਮਹਿਤਾ, ਕਮਲ ਕਪੂੁਰ, ਨਾਨਕ ਦਾਸ ਲੋਹੀਆ, ਲਿਲਿਬ ਨੰਦਾ, ਵਿਜੇ ਗਰਗ, ਕ੍ਰਿਸ਼ਨ ਦੁੱਗਲ, ਦੀਪਕ ਭਾਂਬਰੀ, ਸ਼ਿਵ ਚਰਨ ਚਾਂਦਲਾ, ਧੀਰ ਜੀ, ਸੰਜੀਵ ਮੋਦਗਿੱਲ, ਪਵਨ ਸੇਠੀ, ਰਾਜਿੰਦਰ ਸਿੰਘ, ਬੱਬੀ ਪੁੰਜ, ਨਵੀਨ ਅਗਰਵਾਲ, ਸ਼ਿਵਮ ਸ਼ਰਮਾ, ਮੁਕੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਗੁਲਸ਼ਨ ਸ਼ਰਮਾ, ਕਿਸ਼ਨ ਪਾਲ ਫੌਜੀ, ਹਰੀ ਦੱਤ ਸ਼ਰਮਾ, ਪੰਡਤ ਸੁਰਿੰਦਰ ਸ਼ਰਮਾ, ਪਿਆਰੇ ਲਾਲ, ਅਮਿਤ ਧਮੋਟ, ਮਨੀਸ਼ ਗੋਇਲ, ਜਸਪਾਲ ਕਾਲੀਰਾਓ, ਕੇਵਲ ਕ੍ਰਿਸ਼ਨ, ਵਿਨੋਦ ਤਿਵਾਡ਼ੀ, ਵਿਸ਼ਾਲ ਪਾਠਕ, ਗੁਰਚਰਨ ਸਿੰਘ, ਰਾਜ ਕੁਮਾਰ, ਚਰਨਜੀਤ, ਰਾਜਨ ਛਿੱਬਰ, ਡਾ. ਸ਼ਿਵ ਕੁਮਾਰ, ਬਿੱਟੂ, ਮਦਨ ਲਾਲ, ਦੀਪਕ ਭਾਂਬਰੀ, ਸ਼ੇਖਰ ਬੱਗਣ, ਅਵਤਾਰ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।

Related News